FBI ਦੇ ਭਾਰਤੀ ਮੂਲ ਦੇ ਡਾਇਰੈਕਟਰ ਕਸ਼ ਪਟੇਲ ਨੂੰ ਡਾਇਰੈਕਟਰ ਦੇ ਅਹੁਦੇ ਤੋਂ ਹਟਾਇਆ ਗਿਆ

ਉਨ੍ਹਾਂ ਦੀ ਥਾਂ ਅਮਰੀਕੀ ਫੌਜ ਸਕੱਤਰ ਡੈਨੀਅਲ ਡ੍ਰਿਸਕੋਲ ਨੂੰ ਕੀਤਾ ਨਿਯੁਕਤ

ਵਾਸ਼ਿੰਗਟਨ, 10 ਅਪ੍ਰੈਲ (ਰਾਜ ਗੋਗਨਾ)- ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਭਾਰਤੀ ਮੂਲ ਦੇ ਡਾਇਰੈਕਟਰ ਕਸ਼ ਪਟੇਲ ਨੂੰ ਬਿਊਰੋ ਆਫ਼ ਅਲਕੋਹਲ, ਤੰਬਾਕੂ, ਹਥਿਆਰ ਅਤੇ ਵਿਸਫੋਟਕ (ਏਟੀਐਫ) ਦੇ ਕਾਰਜਕਾਰੀ ਡਾਇਰੈਕਟਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਅਮਰੀਕੀ ਫੌਜ ਸਕੱਤਰ ਡੈਨੀਅਲ ਡ੍ਰਿਸਕੋਲ ਨੇ ਲਈ ਹੈ।  ਸੂਤਰਾਂ ਨੇ ਦੱਸਿਆ ਕਿ ਡ੍ਰਿਸਕੋਲ ਫੌਜ ਸਕੱਤਰ ਦੇ ਤੌਰ ‘ਤੇ ਜਾਰੀ ਰਹਿਣਗੇ, ਨਾਲ ਹੀ ਅਮਰੀਕੀ ਨਿਆਂ ਵਿਭਾਗ ਦੀ ਏਟੀਐਫ ਸ਼ਾਖਾ ਦੀ ਨਿਗਰਾਨੀ ਵੀ ਕਰਨਗੇ।ਕਸ਼  ਪਟੇਲ ਨੂੰ ਐਫਬੀਆਈ ਡਾਇਰੈਕਟਰ ਵਜੋਂ ਸਹੁੰ ਚੁੱਕਣ ਤੋਂ ਕੁਝ ਦਿਨਾਂ ਤੋ ਬਾਅਦ, ਫਰਵਰੀ ਦੇ ਅਖੀਰ ਵਿੱਚ ਕਾਰਜਕਾਰੀ ਏਟੀਐਫ ਡਾਇਰੈਕਟਰ ਵਜੋਂ ਸਹੁੰ ਚੁਕਾਈ ਗਈ ਸੀ।ਨਿਆਂ ਵਿਭਾਗ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।ਕਸ਼ ਪਟੇਲ ਦੀ ਤਬਦੀਲੀ ਡਾਇਰੈਕਟਰ ਵਿੱਚ ਅਚਾਨਕ ਤਬਦੀਲੀ ਉਦੋਂ ਆਈ ਹੈ ਜਦੋਂ ਨਿਆਂ ਵਿਭਾਗ ਦੇ ਸੀਨੀਅਰ ਅਧਿਕਾਰੀ ਲਾਗਤਾਂ ਨੂੰ ਘਟਾਉਣ ਦੀ ਕੋਸ਼ਿਸ਼ ਵਿੱਚ ਏਟੀਐਫ ਨੂੰ ਯੂਐਸ ਡਰੱਗ ਇਨਫੋਰਸਮੈਂਟ ਡਾਇਰੈਕਟੋਰੇਟ ਨਾਲ ਮਿਲਾਉਣ ਬਾਰੇ ਵਿਚਾਰ ਕਰ ਰਹੇ ਹਨ। ਇਹ ਜਾਣਿਆ ਜਾਂਦਾ ਹੈ ਕਿ ਇਸ ਸਾਲ ਫਰਵਰੀ ਵਿੱਚ, ਭਾਰਤੀ-ਅਮਰੀਕੀ ਕਸ਼ ਪਟੇਲ ਨੇ ਭਗਵਦ ਗੀਤਾ ‘ਤੇ ਸਹੁੰ ਚੁੱਕੀ ਅਤੇ ਅਧਿਕਾਰਤ ਤੌਰ ‘ਤੇ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਦੇ ਡਾਇਰੈਕਟਰ ਵਜੋਂ ਅਹੁਦਾ ਸੰਭਾਲਿਆ ਸੀ।

Spread the love