ਹੜ੍ਹ ‘ਚ ਡੁੱਬਣ ਕਾਰਨ ਮਹਿਲਾ ਡਾਕਟਰ ਦੀ ਮੌਤ, ਪਿਤਾ ਲਾਪਤਾ

ਤੇਲੰਗਾਨਾ ‘ਚ ਰਾਏਪੁਰ ਵਿੱਚ ਆਈ.ਸੀ.ਏ.ਆਰ.-ਨੈਸ਼ਨਲ ਇੰਸਟੀਚਿਊਟ ਆਫ ਬਾਇਓਟਿਕ ਸਟ੍ਰੈਸ ਮੈਨੇਜਮੈਂਟ ਦੇ ਇੱਕ ਹੋਣਹਾਰ ਨੌਜਵਾਨ ਵਿਗਿਆਨੀ ਡਾ. ਅਸ਼ਵਨੀ ਨੁਨਾਵਥ ਦੀ (27) ਅਤੇ ਉਸ ਦੇ 50 ਸਾਲਾ ਪਿਤਾ ਮੋਤੀਲਾਲ ਨੁਨਾਵਤ ਦੀ ਹੜ੍ਹ ਦੇ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਜਾਣ ਮਗਰੋਂ ਮੌਤ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਰਾਤ ਨੂੰ ਪਏ ਭਾਰੀ ਮੀਂਹ ਕਾਰਨ ਇਲਾਕੇ ਵਿੱਚ ਭਾਰੀ ਹੜ੍ਹ ਆ ਗਿਆ।ਡਾਕਟਰ ਅਸ਼ਵਿਨੀ ਅਤੇ ਉਸ ਦੇ ਪਿਤਾ ਨੁਨਾਵਤ ਮੋਤੀਲਾਲ ਖੰਮਮ ਜ਼ਿਲ੍ਹੇ ਦੇ ਸਿੰਗਾਰੇਨੀ ਮੰਡਲ ਦੇ ਗੰਗਾਰਾਮ ਥਾਂਡਾ ਦੇ ਵਸਨੀਕ ਹਨ। ਉਹ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਜਾ ਰਹੇ ਸਨ, ਇਸੇ ਦੌਰਾਨ ਮਰੀਪੇਡਾ ਮੰਡਲ ਦੇ ਪੁਰਸ਼ੋਤਮੈਆਗੁਡੇਮ ਨੇੜੇ ਅਕਰੁਵਾਗੁ ਨਦੀ ਵਿੱਚ ਰੁੜ੍ਹ ਗਏ। ਨਦੀ ਦੇ ਪੁਲ ‘ਤੇ ਪਾਣੀ ਭਰ ਗਿਆ, ਜਿਸ ਕਾਰਨ ਉਸ ਦੀ ਕਾਰ ਡੁੱਬ ਗਈ।

Spread the love