ਫਿਰੋਜ਼ਪੁਰ ਘਟਨਾ : ਵਿਆਹ ਦੌਰਾਨ ਪੈਲੇਸਾਂ ‘ਚ ਕੋਈ ਵੀ ਰਿਸ਼ਤੇਦਾਰ ਅਸਲਾ ਨਹੀਂ ਲਿਆਏਗਾ ਨਹੀਂ ਤਾਂ…

ਫਿਰੋਜ਼ਪੁਰ ਜ਼ਿਲ੍ਹੇ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਇੱਕ ਭਰਾ ਵੱਲੋਂ ਆਪਣੀ ਭੈਣ ਦੀ ਵਿਦਾਇਗੀ ਸਮੇਂ ਕੀਤੀ ਫਾਇਰਿੰਗ ਦੌਰਾਨ ਲੜਕੀ ਦੇ ਗੰਭੀਰ ਜਖਮੀ ਹੋਣ ਤੋਂ ਬਾਅਦ ਜਾਗੇ ਬਠਿੰਡਾ ਪੁਲਿਸ ਪ੍ਰਸ਼ਾਸਨ ਨੇ ਮੈਰਿਜ ਪੈਲਸ ਮਾਲਕਾਂ ਨਾਲ ਮੀਟਿੰਗ ਕਰਕੇ ਸਖਤ ਹਦਾਇਤਾਂ ਦਿੱਤੀਆਂ ਹਨ ਕਿ ਪੈਲਸ ਦੇ ਅੰਦਰ ਹਥਿਆਰਾਂ ਦੀ ਵਰਤੋਂ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਏਗੀ। ਐਸਪੀ (ਸ਼ਹਿਰੀ) ਵੱਲੋਂ ਮੈਰਿਜ ਪੈਲੇਸ ਮਾਲਕਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਹਨਾਂ ”ਕੋਈ ਹਥਿਆਰ ਨਹੀਂ” ਨੀਤੀ ‘ਤੇ ਸਖ਼ਤੀ ਨਾਲ ਅਮਲ ਕਰਨ ਲਈ ਨਿਰਦੇਸ਼ ਜਾਰੀ ਕੀਤੇ।ਐਸ.ਐਸ.ਪੀ ਤਰਨ ਤਾਰਨ ਸ੍ਰੀ ਅਭਿਮੰਨਿਊ ਰਾਣਾ ਆਈ.ਪੀ.ਐਸ ਵੱਲੋਂ ਅੱਜ ਜਿਲ੍ਹਾ ਤਰਨ ਤਾਰਨ ਦੇ ਵੱਖ-ਵੱਖ ਮੈਰਿਜ ਪੈਲੇਸ ਅਤੇ ਹੋਟਲਾਂ ਦੇ ਮਾਲਕਾਂ ਅਤੇ ਮੈਨੇਜ਼ਰਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸ੍ਰੀਮਤੀ ਪਰਵਿੰਦਰ ਕੌਰ ਐਸ.ਪੀ ਹੈਡਕੁਆਟਰ ਤਰਨ ਤਾਰਨ ਅਤੇ ਜਿਲ੍ਹਾ ਤਰਨ ਤਾਰਨ ਅਧੀਨ ਆਉਂਦੇ ਹਰੇਕ ਮੈਰਿਜ ਪੈਲੇਸ ਦੇ ਮਾਲਕ ਮੌਜੂਦ ਰਹੇ।ਇਹ ਮੀਟਿੰਗ ਐਸ.ਐਸ.ਪੀ ਦਫਤਰ ਤਰਨ ਤਾਰਨ ਵਿਖੇ ਰੱਖੀ ਗਈ ਸੀ।ਮੀਟਿੰਗ ਦੌਰਾਨ ਐਸ.ਐਸ.ਪੀ.ਤਰਨ ਤਾਰਨ ਸ੍ਰੀ ਅਭਿਮੰਨਿਊ ਰਾਣਾ ਨੇ ਕਿਹਾ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਹੁਣ ਵਿਆਹ ਸ਼ਾਦੀਆਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਅਤੇ ਇਸ ਦੌਰਾਨ ਪਬਲਿਕ ਵੱਲੋਂ ਆਪਣੇ ਵਿਆਹ ਜਾਂ ਕਿਸੇ ਹੋਰ ਪ੍ਰੋਗਰਾਮ ਲਈ ਮੈਰਿਜ ਪੈਲੇਸ ਜਾਂ ਹੋਟਲ ਬੁੱਕ ਕੀਤੇ ਜਾਂਦੇ ਹਨ।ਵਿਆਹ ਸਮਾਗਮ ਦੌਰਾਨ ਕੁੱਝ ਲੋਕ ਆਪਣਾ ਲਾਇਸੰਸੀ ਅਸਲਾ ਨਾਲ ਲੈ ਕੇ ਆਉਂਦੇ ਹਨ,ਜਿਹਨਾਂ ਵਿੱਚੋਂ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਸ਼ਰਾਬ ਪੀ ਕੇ ਹਵਾਈ ਫਾਈਰ ਕਰ ਦਿੱਤੇ ਜਾਂਦੇ ਹਨ। ਉਹਨਾਂ ਵਲੋਂ ਮੈਰਿਜ ਪੈਲੇਸ ਦੇ ਮਾਲਕਾਂ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਉਹ ਜਦ ਵੀ ਕੋਈ ਬੁਕਿੰਗ ਕਰਦੇ ਹਨ,ਉਹ ਮੈਰਿਜ ਪੈਲਸ ਬੁੱਕ ਕਰਵਾਉਣ ਵਾਲੇ ਵਿਅਕਤੀ ਨੂੰ ਸਖਤ ਹਦਾਇਤ ਕਰੇਗਾ ਕਿ ਉਹ ਜਾਂ ਉਹਨਾਂ ਦਾ ਕੋਈ ਵੀ ਰਿਸ਼ਤੇਦਾਰ ਪੈਲੇਸ ਵਿੱਚ ਹਥਿਆਰ ਨਹੀਂ ਲੈ ਕੇ ਆਵੇਗਾ।ਪਰ ਫਿਰ ਵੀ ਜੇਕਰ ਕੋਈ ਵਿਅਕਤੀ ਪੈਲਸ ਵਿੱਚ ਹਥਿਆਰ ਲੈ ਕੇ ਆ ਜਾਂਦਾ ਹੈ ਤਾਂ ਪੈਲੇਸ ਮਾਲਕ ਉਸਦਾ ਹਥਿਆਰ ਆਪਣੇ ਕੋਲ ਜਮਾਂ ਕਰੇਗਾ ਅਤੇ ਜੇਕਰ ਕੋਈ ਵਿਅਕਤੀ ਆਪਣਾ ਹਥਿਆਰ ਦੇਣ ਤੋਂ ਮਨ੍ਹਾਂ ਕਰਦਾ ਹੈ ਤਾਂ ਪੈਲੇਸ ਮਾਲਕ ਤਰੁੰਤ ਸਬੰਧਤ ਥਾਣੇ ਨੂੰ ਫੋਨ ਕਰਕੇ ਇਤਲਾਹ ਦੇਣ ਦਾ ਜ਼ਿੰਮੇਵਾਰ ਹੋਵੇਗਾ।

Spread the love