ਕੀਨੀਆ ‘ਚ ਸਕੂਲ ਦੇ ਹੋਸਟਲ ‘ਚ ਲੱਗੀ ਭਿਆਨਕ ਅੱਗ, 17 ਬੱਚੇ ਜ਼ਿੰਦਾ ਸੜੇ

ਨੀਆ ਵਿੱਚ ਇੱਕ ਸਕੂਲ ਦੇ ਹੋਸਟਲ ਵਿੱਚ ਅੱਗ ਲੱਗਣ ਕਾਰਨ 17 ਵਿਦਿਆਰਥੀ ਜ਼ਿੰਦਾ ਸੜ ਗਏ ਤੇ 13 ਹੋਰ ਗੰਭੀਰ ਰੂਪ ਵਿੱਚ ਝੁਲਸ ਗਏ ਹਨ। ਇਹ ਘਟਨਾ ਨਏਰੀ ਕਾਉਂਟੀ ਦੇ ਹਿੱਲਸਾਈਡ ਅੰਦਾਰਾਸ਼ਾ ਪ੍ਰਾਇਮਰੀ ਸਕੂਲ ਵਿੱਚ ਵਾਪਰੀ ਹੈ। ਹਾਲਾਂਕਿ, ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ ਕਿਉਂਕਿ ਬਹੁਤ ਸਾਰੇ ਵਿਦਿਆਰਥੀਆਂ ਨੂੰ ਗੰਭੀਰ ਹਨ। ਮੌਕੇ ‘ਤੇ ਪਹੁੰਚੀ ਪੁਲਿਸ ਅਤੇ ਰਾਹਤ ਟੀਮਾਂ ਨੇ ਬੱਚਿਆਂ ਨੂੰ ਬਾਹਰ ਕੱਢਿਆ ਅਤੇ ਨਜ਼ਦੀਕੀ ਹਸਪਤਾਲ ‘ਚ ਦਾਖਲ ਕਰਵਾਇਆ।

Spread the love