ਲੰਡਨ ‘ਚ ਦੀਵਾਲੀ ਤੇ ਭਾਰਤੀ ਮੂਲ ਦੇ ਇਕ ਪਰਿਵਾਰ ਦੇ ਬੱਚਿਆਂ ਸਮੇਤ 5 ਜੀਆਂ ਦੀ ਮੌਤ

ਮੈਟ੍ਰੋਪੋਲਿਟਨ ਪੁਲਿਸ ਨੇ ਸੋਮਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੰਡਨ ‘ਚ ਇਕ ਘਰ ਵਿਚ ਅੱਗ ਲੱਗਣ ਨਾਲ ਭਾਰਤੀ ਮੂਲ ਦੇ ਇਕ ਪਰਿਵਾਰ ਦੇ 3 ਬੱਚਿਆਂ ਸਮੇਤ 5 ਮੈਂਬਰਾਂ ਦੀ ਮੌਤ ਹੋ ਗਈ। ਸਥਾਨਕ ਖ਼ਬਰਾਂ ਮੁਤਾਬਕ ਪੀੜਤ ਪਰਿਵਾਰ ਭਾਰਤੀ ਮੂਲ ਦਾ ਸੀ ਤੇ ਐਤਵਾਰ ਰਾਤ ਅੱਗ ਲੱਗਣ ਤੋਂ ਪਹਿਲਾਂ ਦੀਵਾਲੀ ਮਨਾ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਉਸ ਨੂੰ ਐਤਵਾਰ ਨੂੰ ਸਥਾਨਕ ਸਮੇਂ ਮੁਤਾਬਕ 22:30 ਵਜੇ ਇਕ ਘਰ ਵਿਚ ਅੱਗ ਲੱਗਣ ਦੀ ਖ਼ਬਰ ਮਿਲੀ ਤੇ ਉਸ ਤੋਂ ਬਾਅਦ ਲੰਦਨ ਫ਼ਾਇਰ ਬ੍ਰਿਗੇਡ ਮੁਲਾਜ਼ਮਾਂ ਤੇ ਐਂਬੂਲੈਂਸ ਸੇਵਾ ਨੂੰ ਉੱਥੇ ਭੇਜਿਆ ਗਿਆ। ਘਰ ਦੇ ਅੰਦਰ 5 ਲਾਸ਼ਾਂ ਮਿਲੀਆਂ ਤੇ ਛੇਵੇਂ ਵਿਅਕਤੀ ਦਾ ਫ਼ਿਲਹਾਲ ਪਤਾ ਨਹੀਂ ਲੱਗ ਸਕਿਆ।

Spread the love