ਨਿਊਯਾਰਕ ਦੇ ਇਸਲਾਮੀ ਭਾਈਚਾਰੇ ਦੇ ਇੱਕੋ ਹੀ ਪਰਿਵਾਰ ਦੇ ਸੜਕ ਹਾਦਸੇ ਵਿੱਚ ਪੰਜ ਲੌਕਾਂ ਦੀ ਮੌਤ

ਨਿਊਯਾਰਕ,18 ਜਨਵਰੀ (ਰਾਜ ਗੋਗਨਾ ) – ਅਮਰੀਕਾ ਦੇ ਪੈਨਸਿਲਵੇਨੀਆ ਰਾਜ ਦੀ ਪੁਲਿਸ ਨੇ ਪੰਜ ਔਰਤਾਂ ਦੀ ਪਛਾਣ ਕੀਤੀ ਹੈ। ਜੋ ਇੱਕ ਹੀ ਪਰਿਵਾਰ ਦੇ ਸਾਰੇ ਮੈਂਬਰ ਸਨ। ਜਿਨ੍ਹਾਂ ਦੀ ਬੀਤੇਂ ਦਿਨ ਪੈਨਸਿਲਵੇਨੀਆ ਵਿੱਚ ਅੰਤਰਰਾਜੀ ਰੂਟ 81 ‘ਤੇ ਇੱਕ ਟਰੈਕਟਰ-ਟ੍ਰੇਲਰ ਦੇ ਨਾਲ ਟੱਕਰ ਹੋਣ ਕਾਰਨ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇਹ ਪੰਜ ਔਰਤਾਂ ਸਨ। ਜੋ ਸਾਊਦੀ ਅਰਬ ਦੇ ਮੱਕਾ ਦੀ ਵਿਦੇਸ਼ ਯਾਤਰਾ ਤੋਂ ਵਾਪਸ ਪਰਤਣ ‘ਤੇ ਲਕਾਵੰਨਾ ਕਾਉਂਟੀ ਤੋਂ ਦੋ ਵਾਹਨਾਂ ‘ਚ ਸਫ਼ਰ ਕਰ ਰਹੀਆਂ ਸਨ। ਸਾਰੇ ਪੰਜ ਇੱਕ ਹੀ ਪਰਿਵਾਰ ਦੇ ਮੈਂਬਰ ਸਨ ਅਤੇ ਇਸਲਾਮਿਕ ਆਰਗੇਨਾਈਜ਼ੇਸ਼ਨ ਆਫ ਸਦਰਨ ਟੀਅਰ ਨਾਲ ਸਬੰਧਤ ਸਨ, ਜੋ ਕਿ ਨਿਊਯਾਰਕ ਵਿੱਚ ਸਥਿੱਤ ਇੱਕ ਗੈਰ-ਲਾਭਕਾਰੀ ਸੰਸਥਾ ਹੈ ਜੋ ਬਿੰਘਮਟਨ ਨਿਊਯਾਰਕ ਖੇਤਰ ਵਿੱਚ ਇਸਲਾਮੀ ਭਾਈਚਾਰੇ ਦੀ ਸੇਵਾ ਕਰ ਰਹੀ ਹੈ।ਮਾਰਿਆ ਗਈਆ ਸਾਰੀਆਂ ਔਰਤਾਂ ਉਹ ਉਮਰਾਹ ਤੋਂ ਵਾਪਸ ਆ ਰਹੀਆਂ ਸਨ ਅਤੇ ਹਵਾਈ ਅੱਡੇ ਤੋਂ ਆਪਣੇ ਪਰਿਵਾਰਾਂ ਕੋਲ ਵਾਪਸ ਆ ਰਹੀਆ ਸਨ। ਪੰਜਾ ਦੀ ਪਛਾਣ ਪੈਨਸਿਲਵੇਨੀਆ ਰਾਜ ਪੁਲਿਸ ਦੁਆਰਾ ਕੀਤੀ ਗਈ ਜਿੰਨਾਂ ਵਿੱਚ ਅਲੀਨ ਅਮੀਨ, 19, ਜੌਨਸਨ ਸਿਟੀ ਬੇਰੀਵਨ ਜ਼ੇਬਰੀ, 43, ਜੌਨਸਨ ਸਿਟੀ ਫਾਤਿਮਾ ਅਹਿਮਦ, 71, ਬਿੰਘਮਟਨ ਹੈਵਰਿਸਟ ਜ਼ੇਬਰੀ, 42, ਐਂਡਵੈਲ ਸ਼ਾਹਜ਼ੀਨਾਜ਼ ਮਿਜ਼ੌਰੀ, 56, ਵੇਸਟਲ ਸਾਰੇ ਨਿਊਯਾਰਕ ਦੇ ਰਹਿਣ ਵਾਲੇ ਸਨ।

Spread the love