ਨਿਊਯਾਰਕ, 16 ਅਕਤੂਬਰ (ਰਾਜ ਗੋਗਨਾ )- ਬੀਤੇਂ ਦਿਨ ਅਮਰੀਕਾ ਦੇ ਸੂਬੇ ਟੈਕਸਾਸ ਵਿੱਚ ਇੱਕ ਕਾਰ ਸੜਕ ਹਾਦਸੇ ਵਿੱਚ ਤਿੰਨ ਭਾਰਤੀ ਮੂਲ ਡੇ ਆਂਧਰਾ ਪ੍ਰਦੇਸ਼ ਨਾਲ ਸਬੰਧਤ ਤੇਲਗੂ ਵਿਅਕਤੀਆਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਜਾਣ ਬਾਰੇ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਟੈਕਸਾਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ (ਡੀਪੀਐਸ) ਨੇ ਮੌਤਾਂ ਦੀ ਪੁਸ਼ਟੀ ਕੀਤੀ ਹੈ। ਇਹ ਹਾਦਸਾ ਅਮਰੀਕਾ ਦੇ ਟੈਕਸਾਸ ਦੇ ਫੈਨਿਨ ਕਾਉਂਟੀ ਵਿੱਚ ਬੀਤੇਂ ਦਿਨ ਸੋਮਵਾਰ ਸ਼ਾਮ ਨੂੰ ਵਾਪਰਿਆ, ਅਤੇ ਇੱਕ ਕਾਰ ਵਿੱਚ ਸਵਾਰ ਆਂਧਰਾ ਪ੍ਰਦੇਸ਼ ਦੇ ਤਿੰਨ ਵਿਅਕਤੀਆਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਟੈਕਸਾਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ (ਡੀਪੀਐਸ) ਨੇ ਮੌਤਾਂ ਦੀ ਪੁਸ਼ਟੀ ਕੀਤੀ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਹ ਹਾਦਸਾ ਬੋਨਹੈਮ ਅਤੇ ਟ੍ਰੇਂਟਨ ਦੇ ਵਿਚਕਾਰ ਸਟੇਟ ਹਾਈਵੇਅ ਰੂਟ 121 ‘ਤੇ ਸ਼ਾਮ 5.55 ਵਜੇ ਵਾਪਰਿਆ।ਟੈਕਸਾਸ ਡੀਪੀਐਸ ਦਾ ਹਵਾਲਾ ਦਿੰਦੇ ਹੋਏ ਉਹਨਾਂ ਕਿਹਾ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਕਾਰ ਨੇ ਨੋ-ਪਾਸਿੰਗ ਜ਼ੋਨ ਵਿੱਚ ਟ੍ਰੈਫਿਕ ਨੂੰ ਲੰਘਣ ਦੀ ਕੋਸ਼ਿਸ਼ ਕੀਤੀ, ਅਤੇ ਨਤੀਜੇ ਵਜੋਂ ਦੂਜੇ ਵਾਹਨ ਨਾਲ ਆਹਮੋ-ਸਾਹਮਣੇ ਭਿਆਨਕ ਟੱਕਰ ਹੋ ਗਈ।ਅਤੇ ਦੋਵੇਂ ਵਾਹਨਾਂ ਨੂੰ ਭਿਆਨਕ ਅੱਗ ਲੱਗ ਗਈ।ਪੀੜਤਾਂ ਵਿੱਚ, ਇੱਕ ਕਾਰ ਵਿੱਚ ਸਵਾਰ ਦੋ ਵਿਅਕਤੀ, ਜਿਨ੍ਹਾਂ ਦੀ ਅਜੇ ਪਛਾਣ ਨਹੀਂ ਹੋ ਸਕੀ, ਉਹ ਵੀ ਮਾਰੇ ਗਏ। ਅਤੇ ਦੂਜੀ ਕਾਰ ‘ਚ ਸਵਾਰ ਤਿੰਨ ਤੇਲਗੂ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਨ੍ਹਾਂ ਦੀ ਪਛਾਣ ਗੁਡੂਰ ਤੋਂ ਗੋਪੀ ਤਿਰੁਮੁਰੂ, ਸ਼੍ਰੀਕਾਲਹਸਤੀ ਤੋਂ ਰਜਨੀਨੀ ਸ਼ਿਵ ਅਤੇ ਹਰਿਤਾ ਵਜੋਂ ਕੀਤੀ ਗਈ ਹੈ।ਹਰਿਤਾ ਦਾ ਪਤੀ ਸਾਈਂ ਚੇਨੂੰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਅਤੇ ਜੋ ਹਸਪਤਾਲ ਵਿਚ ਆਪਣੀ ਜਿੰਦਗੀ ਅਤੇ ਮੋਤ ਦੀ ਲੜਾਈ ਲੜ ਰਿਹਾ ਹੈ।