ਨਿਊਯਾਰਕ ਤੋਂ ਦਿੱਲੀ ਆ ਰਹੀ ਫਲਾਈ ‘ਚ ਬੰ/ਬ ਦੀ ਧਮਕੀ ਕਾਰਨ ਰੋਮ ਉਤਾਰੀ

ਨਿਊ ਯਾਰਕ ਤੋਂ ਨਵੀਂ ਦਿੱਲੀ ਆ ਰਹੀ American Airlines ਦੇ ਜਹਾਜ਼, ਜਿਸ ਨੂੰ ਕਥਿਤ ਬੰਬ ਦੀ ਧਮਕੀ ਕਰਕੇ Rome ਡਾਈਵਰਟ ਕਰਨਾ ਪਿਆ ਸੀ, ਵਿਚ ਸਵਾਰ ਕੁਝ ਯਾਤਰੀਆਂ ਨੂੰ ਅੱਗੇ ਦੀ ਯਾਤਰਾ ਲਈ ਹੋਰਨਾਂ ਉਡਾਣਾਂ ਰਾਹੀਂ ਭੇਜਣ ਦਾ ਪ੍ਰਬੰਧ ਕੀਤਾ ਗਿਆ ਹੈ। ਲੀਓਨਾਰਡੋ ਦਾ ਵਿਨਸੀ (Leonardo Da Vinci) ਹਵਾਈ ਅੱਡੇ ਦੇ ਤਰਜਮਾਨ ਨੇ ਇਕ ਬਿਆਨ ਵਿਚ ਕਿਹਾ, ‘‘66 ਯਾਤਰੀ, ਜਿਨ੍ਹਾਂ ਵਿਚੋਂ ਬਹੁਗਿਣਤੀ ਭਾਰਤੀ ਹਨ ਤੇ ਜਿਨ੍ਹਾਂ ਕੋਲ ਇਟਲੀ ਵਿਚ ਦਾਖ਼ਲੇ ਦਾ ਵੀਜ਼ਾ ਨਹੀਂ ਹੈ, ਨੂੰ ਤਰਜੀਹ ਦਿੱਤੀ ਗਈ ਹੈ।’’ਬਿਆਨ ਮੁਤਾਬਕ ਇਨ੍ਹਾਂ ਯਾਤਰੀਆਂ ਲਈ ਹਵਾਈ ਅੱਡੇ ਦੀ ਲੌਂਜ ਵਿਚ ਰੁਕਣ ਦਾ ਪ੍ਰਬੰਧ ਕੀਤਾ ਗਿਆ ਅਤੇ ਅਮਰੀਕੀ ਏਅਰਲਾਈਨ ਤੇ ਰੋਮ ਹਵਾਈ ਅੱਡੇ ਦੇ ਸਟਾਫ਼ ਵੱਲੋਂ ਉਨ੍ਹਾਂ ਦੀ ਸਹਾਇਤਾ ਕੀਤੀ ਗਈ। American Airlines ਦੇ ਜਹਾਜ਼ ਵਿਚ 200 ਤੋਂ ਵੱਧ ਲੋਕ ਸਵਾਰ ਸਨ ਜਦੋਂ ਫਲਾਈਟ ਨੂੰ ਐਤਵਾਰ ਨੂੰ ਰੋਮ ਵੱਲ ਮੋੜਨਾ ਪਿਆ।

Spread the love