ਭਾਰੀ ਮੀਂਹ ਤੋਂ ਬਾਅਦ ਉੱਤਰੀ ਜਾਪਾਨ ’ਚ ਹੜ੍ਹ

ਉੱਤਰੀ ਜਾਪਾਨ ’ਚ ਵੀਰਵਾਰ ਨੂੰ ਭਾਰੀ ਮੀਂਹ ਕਾਰਨ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਆਵਾਜਾਈ ਪ੍ਰਭਾਵਤ ਹੋਈ, ਜਿਸ ਕਾਰਨ ਸੈਂਕੜੇ ਲੋਕਾਂ ਨੂੰ ਪਨਾਹ ਲੈਣ ਲਈ ਮਜਬੂਰ ਹੋਣਾ ਪਿਆ। ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਯਾਮਾਗਾਟਾ ਅਤੇ ਅਕਿਤਾ ਪ੍ਰੀਫੈਕਚਰ ਦੇ ਕਈ ਸ਼ਹਿਰਾਂ ਲਈ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਇਨ੍ਹਾਂ ਸ਼ਹਿਰਾਂ ’ਚ ਗਰਮ ਹਵਾਵਾਂ ਕਾਰਨ ਹੁਣ ਤਕ ਨਮੀ ਵਾਲਾ ਮੌਸਮ ਸੀ।

Spread the love