ਪੈਕੇਟ ਬੰਦ ਸਾਮਾਨ ’ਤੇ ਖੁਰਾਕੀ ਲੇਬਲ ਗੁਮਰਾਹਕੁਨ ਹੋ ਸਕਦੇ ਨੇ !

ਸਿਹਤ ਖੋਜ ਅਦਾਰੇ ਆਈਸੀਐੱਮਆਰ ਨੇ ਕਿਹਾ ਹੈ ਕਿ ਪੈਕੇਟ ਬੰਦ ਸਾਮਾਨ ’ਤੇ ਖੁਰਾਕੀ ਲੇਬਲ ਗੁਮਰਾਹਕੁਨ ਹੋ ਸਕਦੇ ਹਨ। ਉਨ੍ਹਾਂ ਖਪਤਕਾਰਾਂ ਨੂੰ ਚੌਕਸ ਕੀਤਾ ਹੈ ਕਿ ਉਹ ਸਾਮਾਨ ਖ਼ਰੀਦਦੇ ਸਮੇਂ ਉਸ ’ਤੇ ਲਿਖੀ ਜਾਣਕਾਰੀ ਬੜੇ ਧਿਆਨ ਨਾਲ ਪੜ੍ਹਨ। ਆਈਸੀਐੱਮਆਰ ਨੇ ਇਹ ਵੀ ਕਿਹਾ ਕਿ ‘ਸ਼ੂਗਰ-ਫਰੀ’ ਹੋਣ ਦਾ ਦਾਅਵਾ ਕਰਨ ਵਾਲੀਆਂ ਵਸਤਾਂ ’ਚ ਚਰਬੀ ਦੀ ਮਾਤਰਾ ਵਧ ਹੋ ਸਕਦੀ ਹੈ ਜਦਕਿ ਪੈਕਡ ਫਲਾਂ ਦੇ ਰਸ ’ਚ ਫਲ ਦਾ ਸਿਰਫ਼ 10 ਫ਼ੀਸਦ ਹੀ ਗੁੱਦਾ ਹੋ ਸਕਦਾ ਹੈ। ਹੁਣੇ ਜਿਹੇ ਜਾਰੀ ਕੀਤੇ ਗਏ ਖੁਰਾਕ ਸਬੰਧੀ ਦਿਸ਼ਾ ਨਿਰਦੇਸ਼ਾਂ ’ਚ ਆਈਸੀਐੱਮਆਰ ਨੇ ਕਿਹਾ ਕਿ ਪੈਕੇਟ ਵਾਲੀਆਂ ਖੁਰਾਕੀ ਵਸਤਾਂ ’ਤੇ ਸਿਹਤ ਸਬੰਧੀ ਦਾਅਵੇ ਖਪਤਕਾਰ ਦਾ ਧਿਆਨ ਖਿੱਚਣ ਅਤੇ ਉਨ੍ਹਾਂ ਨੂੰ ਇਸ ਗੱਲ ’ਤੇ ਰਾਜ਼ੀ ਕਰਨ ਲਈ ਕੀਤੇ ਜਾ ਸਕਦੇ ਹਨ ਕਿ ਇਹ ਉਤਪਾਦ ਸਿਹਤ ਦੇ ਲਿਹਾਜ਼ ਨਾਲ ਵਧੀਆ ਹਨ। ਆਈਸੀਐੱਮਆਰ ਤਹਿਤ ਆਉਣ ਵਾਲੇ ਹੈਦਰਾਬਾਦ ਸਥਿਤ ਕੌਮੀ ਪੋਸ਼ਣ ਸੰਸਥਾਨ (ਐੱਨਆਈਐੱਨ) ਨੇ ਲੋਕਾਂ ਨੂੰ ਲੇਬਲ ਖਾਸ ਕਰਕੇ ਸਮੱਗਰੀ ਅਤੇ ਹੋਰ ਜਾਣਕਾਰੀ ਬਾਰੇ ਧਿਆਨ ਨਾਲ ਪੜ੍ਹਨ ਦੀ ਅਪੀਲ ਕੀਤੀ ਹੈ।

Spread the love