ਨਿਊਯਾਰਕ, 30 ਨਵੰਬਰ (ਰਾਜ ਗੋਗਨਾ)- ਬੀਤੇਂ ਦਿਨ ਅਮਰੀਕਾ ਦੀ ਇਕ ਸਾਬਕਾ ਹਾਲ ਆਫ ਫੇਮ ਪਹਿਲਵਾਨ ਟੈਮੀ “ਸਨੀ” ਸਿਚ ਨੂੰ ਮਾਣਯੋਗ ਅਦਾਲਤ ਵੱਲੋਂ 17 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ, ਜਿਸ ਤੋਂ ਬਾਅਦ ਉਹ 8 ਸਾਲ ਦੀ ਪ੍ਰੋਬੇਸ਼ਨ,ਤੇ ਰਹੇਗੀ। ਸਨੀ ਸਿੱਚ ਦੀ ਭੂਮਿਕਾ ਸੀ ਕਿ ਉਸ ਵੱਲੋਂ ਸ਼ਰਾਬ ਪੀ ਕੇ ਡਰਾਈਵਿੰਗ ਦੋਰਾਨ ਇਕ ਗੱਡੀ ਨੂੰ ਟੱਕਰ ਮਾਰੀ ਸੀ। ਜਿਸ ਵਿੱਚ ਕੇਂਦਰੀ ਫਲੋਰੀਡਾ ਰਾਜ ਵਿੱਚ ਗੱਡੀ ਦੇ ਡਰਾਈਵਰ ਦੀ ਮੌਤ ਹੋ ਗਈ ਸੀ।ਸਿਚ, 50, ਸਾਲ ਜਿਸ ਨੂੰ 2011 ਵਿੱਚ ਰੇਸਲਿਗ ਨੂੰ ਹਾਲ ਆਫ ਫੇਮ ਵਿੱਚ ਸ਼ਾਮਲ ਕੀਤਾ ਗਿਆ ਸੀ, ਨੂੰ ਵੀ ਅੱਠ ਸਾਲ ਦੀ ਪ੍ਰੋਬੇਸ਼ਨ ਦਾ ਵੀ ਸਾਹਮਣਾ ਕਰਨਾ ਪਵੇਗਾ।
ਦੱਸਣਯੋਗ ਹੈ ਕਿ ਉਸ ਨੇ 25 ਮਾਰਚ, 2022 ਨੂੰ ਓਰਮੰਡ ਬੀਚ ਵਿੱਚ ਇੱਕ ਸੇਡਾਨ ਗੱਡੀ ਚਲਾ ਰਹੀ ਸੀ, ਜਿੱਥੇ ਉਹ ਜੂਲੀਅਨ ਲੈਸੇਟਰ, 75, ਸਾਲ ਦੁਆਰਾ ਇੱਕ ਰੁਕੇ ਵਾਹਨ ਨਾਲ ਟਕਰਾ ਗਈ, ਜਿਸਦੀ ਸੱਟਾਂ ਕਾਰਨ ਮੌਤ ਹੋ ਗਈ, ਸਰਕਾਰੀ ਵਕੀਲਾਂ ਨੇ ਕਿਹਾ। ਲੈਸਟਰ ਦੀ ਕਾਰ ਨੂੰ ਵੀ ਇਕ ਹੋਰ ਵਾਹਨ ਵੱਲੋ ਧੱਕ ਦਿੱਤਾ ਗਿਆ ਸੀ।ਜਿਸ ਨਾਲ ਤਿੰਨ ਲੋਕ ਜ਼ਖਮੀ ਹੋ ਗਏ ਸਨ।ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ, ਸਿਚ ਦੇ ਖੂਨ ਵਿੱਚ ਅਲਕੋਹਲ ਦੀ ਮਾਤਰਾ 0.32 ਅਤੇ 0.36 ਦੇ ਵਿਚਕਾਰ ਸੀ, ਜੋ ਕਿ ਕਾਨੂੰਨੀ ਸੀਮਾ ਤੋਂ ਚਾਰ ਗੁਣਾ ਵੱਧ ਸੀ।ਉਸ ਦੇ ਸਿਸਟਮ ਵਿੱਚ ਭੰਗ ਵੀ ਪਾਈ ਗਈ ਸੀ। ਪੁਲਿਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਿਚ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਹੀ ਸੀ ਅਤੇ ਅਧਿਕਾਰੀਆਂ ਨੂੰ ਉਸਦੀ ਕਾਰ ਵਿੱਚ ਵੋਡਕਾ ਦੀ ਇੱਕ ਖੁੱਲੀ ਬੋਤਲ ਵੀ ਮਿਲੀ ਸੀ।