ਕਾਂਗਰਸ ਦੀ ਸਾਬਕਾ ਨੇਤਾ ਰਾਧਿਕਾ ਖੇੜਾ ਤੇ ਅਦਾਕਾਰ ਸ਼ੇਖਰ ਸੁਮਨ ਭਾਜਪਾ ’ਚ ਸ਼ਾਮਲ

ਕਾਂਗਰਸ ਦੀ ਸਾਬਕਾ ਨੇਤਾ ਰਾਧਿਕਾ ਖੇੜਾ ਅਤੇ ਅਦਾਕਾਰ ਸ਼ੇਖਰ ਸੁਮਨ ਅੱਜ ਭਾਜਪਾ ’ਚ ਸ਼ਾਮਲ ਹੋ ਗਏ। ਕਾਂਗਰਸ ਦੇ ਮੀਡੀਆ ਵਿਭਾਗ ਦੀ ਸਾਬਕਾ ਕੌਮੀ ਕੋਆਰਡੀਨੇਟਰ ਖੇੜਾ ਨੇ ਐਤਵਾਰ ਨੂੰ ਪਾਰਟੀ ਦੇ ਛੱਤੀਸਗੜ੍ਹ ਦਫ਼ਤਰ ਵਿੱਚ ਇੱਕ ਹੋਰ ਆਗੂ ਨਾਲ ਝਗੜੇ ਤੋਂ ਬਾਅਦ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਖੇੜਾ ਅਤੇ ਸੁਮਨ ਦੋਵੇਂ ਭਾਜਪਾ ਦੇ ਕੌਮੀ ਜਨਰਲ ਸਕੱਤਰ ਵਿਨੋਦ ਤਾਵੜੇ ਅਤੇ ਕੌਮੀ ਮੀਡੀਆ ਵਿਭਾਗ ਦੇ ਇੰਚਾਰਜ ਅਨਿਲ ਬਲੂਨੀ ਸਮੇਤ ਸੀਨੀਅਰ ਨੇਤਾਵਾਂ ਦੀ ਮੌਜੂਦਗੀ ਵਿੱਚ ਇੱਥੇ ਇਸ ਦੇ ਮੁੱਖ ਦਫਤਰ ਵਿੱਚ ਭਗਵਾ ਪਾਰਟੀ ਵਿੱਚ ਸ਼ਾਮਲ ਹੋਏ।

Spread the love