ਸ਼ੱਕੀ ਵਾਇਰਸ ਦੀ ਲਾਗ ਕਾਰਨ 4 ਬੱਚਿਆਂ ਦੀ ਮੌ.ਤ

ਗੁਜਰਾਤ ਦੇ ਸਾਬਰਕਾਂਠਾ ਜ਼ਿਲ੍ਹੇ ਵਿੱਚ ਸ਼ੱਕੀ “ਚਾਂਦੀਪੁਰਾ ਵਾਇਰਸ” ਦੀ ਲਾਗ ਕਾਰਨ ਚਾਰ ਬੱਚਿਆਂ ਦੀ ਮੌਤ ਹੋ ਗਈ ਜਦਕਿ ਦੋ ਹੋਰਾਂ ਦਾ ਇਲਾਜ ਜਾਰੀ ਹੈ। ਇਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਦੋਵੇਂ ਬੱਚੇ ਜ਼ਿਲ੍ਹੇ ਦੇ ਹਿੰਮਤਨਗਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਹਨ। ਚਾਂਦੀਪੁਰਾ ਵਾਇਰਸ ਨਾਲ ਬੁਖਾਰ ਹੁੰਦਾ ਹੈ ਜਿਸ ਦੇ ਲੱਛਣ ਫਲੂ ਵਰਗੇ ਹੁੰਦੇ ਹਨ। ਇਸ ਨਾਲ ਗੰਭੀਰ ਐਨਸੀਫੈਲਿਟੀਸ (ਦਿਮਾਗ ਵਿੱਚ ਸੋਜਿਸ) ਹੁੰਦੀ ਹੈ। ਇਹ ਵਾਇਰਸ ਰੈਬਡੋਵਿਰਿਡੇ ਪਰਿਵਾਰ ਦੇ ਵੈਸਿਕੁਲੋਵਾਇਰਸ ਜੀਨਸ ਦਾ ਮੈਂਬਰ ਹੈ। ਇਹ ਮੱਛਰਾਂ, ਮੱਖੀਆਂ ਤੇ ਕੀਟ ਪਤੰਗਿਆਂ ਰਾਹੀਂ ਫੈਲਦਾ ਹੈ। ਸਾਬਰਕਾਂਠਾ ਦੇ ਚੀਫ਼ ਮੈਡੀਕਲ ਅਫ਼ਸਰ ਰਾਜ ਸੁਤਾਰੀਆ ਨੇ ਦੱਸਿਆ ਕਿ ਸਾਰੇ ਛੇ ਬੱਚਿਆਂ ਦੇ ਖ਼ੂਨ ਦੇ ਨਮੂਨੇ ਪੁਸ਼ਟੀ ਵਾਸਤੇ ਪੁਣੇ ਸਥਿਤ ਕੌਮੀ ਵਾਇਰੋਲੌਜੀ ਸੰਸਥਾ (ਐੱਨਆਈਵੀ) ਭੇਜੇ ਗਏ ਹਨ ਅਤੇ ਉਨ੍ਹਾਂ ਦੇ ਨਤੀਜਿਆਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। -ਪੀ

Spread the love