ਚੋਰੀ ਦੇ ਦੋਸ਼ ਹੇਠ ਚਾਰ ਭਾਰਤੀ ਨਾਗਰਿਕਾਂ ਨੂੰ ਜੇਲ੍ਹ

ਚਾਰ ਭਾਰਤੀ ਨਾਗਰਿਕਾਂ ਨੂੰ ਇੱਕ ਸਟੋਰ ’ਚੋਂ ਕੱਪੜੇ ਚੋਰੀ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਸਿੰਗਾਪੁਰ ਵਿੱਚ 40 ਤੋਂ 65 ਦਿਨਾਂ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀਆਂ ਦੀ ਪਛਾਣ ਸ਼ਿਹੋਰਾ ਰਿਧਮ ਮੁਕੇਸ਼ਭਾਈ (20), ਹੁਨ ਸਮਿਤ ਅਸ਼ੋਕਭਾਈ (21), ਕੁਵਾਡੀਆ ਮਿਲਨ ਘਨਸ਼ਿਆਮਭਾਈ (26) ਅਤੇ ਚੌਹਾਨ ਰੁਚੀ ਸੰਜੈ ਕੁਮਾਰ (25) ਵਜੋਂ ਹੋਈ ਹੈ, ਜੋ ਵੱਖ-ਵੱਖ ਸਕੂਲਾਂ ਵਿੱਚ ਪੜ੍ਹਦੇ ਸਨ ਪਰ ਸਿੰਗਾਪੁਰ ਵਿੱਚ ਇੱਕੋ ਅਪਾਰਟਮੈਂਟ ਵਿੱਚ ਇਕੱਠੇ ਰਹਿੰਦੇ ਸਨ। ‘ਦਿ ਸਟਰੇਟ ਟਾਈਮਜ਼’ ਦੀ ਖਬਰ ਅਨੁਸਾਰ ਉਨ੍ਹਾਂ ਨੇ ‘ਆਰਐੱਫਆਈਡੀ’ ਟੈਗ ਹਟਾ ਕੇ ਸਟੋਰ ’ਚੋਂ 1700 ਤੋਂ ਵੱਧ ਸਿੰਗਾਪੁਰ ਡਾਲਰ ਦੇ ਕੱਪੜੇ ਚੋਰੀ ਕਰਨ ਦੀ ਸਾਜ਼ਿਸ਼ ਰਚੀ ਸੀ।

Spread the love