ਕੈਲੀਫੋਰਨੀਆ ਚ’ ਕਾਰ ਹਾਦਸੇ ਵਿੱਚ ਇੱਕ ਭਾਰਤੀ-ਅਮਰੀਕੀ ਪਰਿਵਾਰ ਦੇ 4 ਮੈਂਬਰਾਂ ਦੀ ਮੌਤ

ਨਿਊਯਾਰਕ, 28 ਅਪ੍ਰੈਲ (ਰਾਜ ਗੋਗਨਾ)- ਬੀਤੀ ਰਾਤ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਚ’ਇੱਕ ਕਾਰ ਸੜਕ ਹਾਦਸੇ ਚ’ ਭਾਰਤ ਦੇ ਕੇਰਲਾ ਰਾਜ ਨਾਲ ਸਬੰਧਤ ਇਕ ਮਲਿਆਲੀ ਪਰਿਵਾਰ ਮਾਤਾ -ਪਿਤਾ ਉਹਨਾਂ ਦੇ ਦੋ ਛੋਟੇ ਬੱਚਿਆ ਸਮੇਤ ਇਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੋਤ ਹੋ ਗਈ।ਪਲੈਸੈਂਟਨ ਪੁਲਿਸ ਵਿਭਾਗ ਦੇ ਅਨੁਸਾਰ, ਇਹ ਹਾਦਸਾ ਪਲੇਸੈਂਟਨ ਕੈਲੀਫੋਰਨੀਆ ਵਿੱਚ ਸਟੋਨਰਿਜ ਡਰਾਈਵ ਦੇ ਕੋਲ ਫੁੱਟਹਿਲ ਰੋਡ ‘ਤੇ ਵਾਪਰਿਆ। ਕੈਲੀਫੋਰਨੀਆ ਦੇ ਪਲੇਸੈਂਟਨ ਵਿੱਚ ਬੀਤੀਂ ਰਾਤ ਨੂੰ ਇਹ ਇੱਕ ਘਾਤਕ ਕਾਰ ਹਾਦਸਾ ਰਾਤ ਦੇ ਤਕਰੀਬਨ 9:00 ਵਜੇਂ ਦੇ ਕਰੀਬ ਵਾਪਰਿਆ ਜਦੋ ਉਹਨਾਂ ਦੀ ਕਾਰ ਇਕ ਦਰਖ਼ਤ ਨਾਲ ਜਾ ਟਕਰਾਈ ਜਿਸ ਨੂੰ ਅੱਗ ਲੱਗ ਜਾਣ ਕਾਰਨ ਜਿਸ ਵਿੱਚ ਇੱਕ ਭਾਰਤੀ-ਅਮਰੀਕੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ।ਪਲੇਸੈਂਟਨ ਪੁਲਿਸ ਵਿਭਾਗ ਨੇ ਦੱਸਿਆ ਮਾਰੇ ਗਏ ਲੋਕਾਂ ਦੀ ਪਛਾਣ ਤਰੁਣ ਜਾਰਜ, ਉਸ ਦੀ ਪਤਨੀ ਅਤੇ ਉਨ੍ਹਾਂ ਦੇ ਦੋ ਬੱਚਿਆਂ ਦੇ ਵਜੋਂ ਕੀਤੀ ਗਈ ਹੈ।ਜੋ ਭਾਰਤ ਦੇ ਕੇਰਲਾ ਸੂਬੇ ਦੇ ਤਿਰੂਵਾਲਾ ਦੇ ਰਹਿਣ ਵਾਲੇ ਸੀ, ਹਾਦਸੇ ਚ’ ਮਾਰਿਆ ਗਿਆ ਕਾਰ ਚਾਲਕ ਇੱਕ ਤਕਨੀਕੀ ਕੰਪਨੀ ਲਈ ਕੰਮ ਕਰਦਾ ਸੀ।ਪੁਲਿਸ ਨੇ ਸੰਕੇਤ ਦਿੱਤਾ ਹੈ ਕਿ ਇਹ ਹਾਦਸਾ ਕਾਰ ਦੀ ਤੇਜ ਰਫਤਾਰ ਕਾਰਨ ਵਾਪਰਿਆ ਜਾਪਦਾ ਹੈ।ਜਾਂ ਕੀ ਚਾਲਕ ਨੇ ਸ਼ਰਾਬ ਦਾ ਸੇਵਨ ਕੀਤਾ ਸੀ।ਹਾਦਸੇ ਤੋਂ ਬਾਅਦ, ਪਰਿਵਾਰ ਦੀ ਇਸ ਇਲੈਕਟ੍ਰਿਕ ਕਾਰ ਨੂੰ ਭਿਆਨਕ ਅੱਗ ਲੱਗ ਗਈ, ਵੈੱਬ ‘ਤੇ ਪੋਸਟ ਕੀਤੇ ਗਏ ਇੱਕ ਬਿਆਨ ਵਿੱਚ, ਪਲੇਸੈਂਟਨ ਪੁਲਿਸ ਵਿਭਾਗ ਨੇ ਕਿਹਾ, “ਅਸੀਂ ਪੂਰੀ ਜਾਂਚ ਕਰ ਰਹੇ ਹਾਂ ਅਤੇ ਇਸ ਸਮੇਂ ਸਾਡੇ ਕੋਲ ਵਾਧੂ ਜਾਣਕਾਰੀ ਨਹੀਂ ਹੈ। ਜਿਵੇਂ ਹੀ ਉਹ ਉਪਲਬਧ ਹੋਵੇਗੀ ਅਸੀਂ ਹੋਰ ਵੇਰਵੇ ਜਾਰੀ ਕਰਾਂਗੇ। ਫਿਲਹਾਲ, ਸਾਡੀ ਤਰਜੀਹ ਪੀੜਤਾਂ ਦੀ ਪਛਾਣ ਦੀ ਰੱਖਿਆ ਕਰਨਾ ਹੈ ਕਿਉਂਕਿ ਅਸੀਂ ਪਰਿਵਾਰ ਨੂੰ ਸੂਚਿਤ ਕਰਦੇ ਹਾਂ ਅਤੇ ਆਪਣੀ ਜਾਂਚ ਪੂਰੀ ਕਰਦੇ ਹਾਂ। ਪਲੇਸੈਂਟਨ ਸੈਨ ਫਰਾਂਸਿਸਕੋ ਦੇ ਪੂਰਬ ਵੱਲ ਨੂੰ ਲਗਭਗ 40 ਮੀਲ ਦੀ ਦੂਰੀ ਤੇ ਹੈ।ਪਲੇਸੈਂਟਨ ਯੂਨੀਫਾਈਡ ਸਕੂਲ ਡਿਸਟ੍ਰਿਕਟ ਨੇ ਵੀ ਇਸ ਹਾਦਸੇ ਦੀ ਪੁਸ਼ਟੀ ਕੀਤੀ ਹੈ ਕਿ ਹਾਦਸੇ ਵਿੱਚ ਸ਼ਾਮਲ ਮਾਰੇ ਗਏ ਦੋਨੇ ਬੱਚੇ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀ ਸਨ। ਡਿਸਟ੍ਰਿਕਟ ਦੇ ਸੰਚਾਰ ਨਿਰਦੇਸ਼ਕ ਪੈਟਰਿਕ ਗੈਨਨ ਨੇ ਇਸ ਮੰਦਭਾਗੀ ਘਟਨਾ ‘ਤੇ ਦੁੱਖ ਪ੍ਰਗਟ ਕਰਦੇ ਹੋਏ ਇਸ ਨੂੰ ਇਕ ਬਹੁਤ ਹੀ ਦੁੱਖਦਾਈ ਘਟਨਾ ਦੱਸਿਆ ਹੈ।

Spread the love