ਫਰਿਜ਼ਨੋ : ਮੋਟਰਸਾਈਕਲ ਐਕਸੀਡੈਂਟ ਦੌਰਾਨ ਦੋ ਪੰਜਾਬੀ ਨੌਜਵਾਨਾਂ ਦੀ ਦਰਦਨਾਕ ਮੌਤ

ਫਰਿਜ਼ਨੋ ਦੀ ਬਰਡ ਤੇ ਸਨੀਸਾਈਡ ਐਵੇਨਿਊ ਤੇ ਮੋਟਰਸਾਈਕਲ ਐਕਸੀਡੈਂਟ ਹੋਇਆ, ਜਿਸ ਵਿੱਚ ਦੋ ਪੰਜਾਬੀ ਗੁਰਸਿੱਖ ਨੌਜਵਾਨ ਸਦਾ ਦੀ ਨੀਂਦ ਸੌਂ ਗਏ। ਅੰਤਰਪ੍ਰੀਤ ਸਿੰਘ ਪੁੱਤਰ ਖੁਸ਼ਪਾਲ ਸਿੰਘ ਅਤੇ ਹਰਜਾਪ ਸਿੰਘ ਪੁੱਤਰ ਰਾਜ ਸਿੰਘ ਦੋਵੇ ਹੀ ਨੌਜਵਾਨ ਦੀ ਉਮਰ 13 ਤੋਂ 15 ਸਾਲ ਦੱਸੀ ਜਾ ਰਹੀ ਹੈ। ਮੋਟਰਸਾਈਕਲ ਤੇ ਸਵਾਰ ਐਮਾਜ਼ਨ ਦੀ ਵੈਨ ਨਾਲ ਜਾ ਟਕਰਾਏ। ਦੋਵਾਂ ਦੀ ਮੌਕੇ ਤੇ ਮੌਤ ਹੋ ਗਈ। ਦੋਵੇ ਬੱਚੇ ਗੁਰਦੁਆਰਾ ਨਾਨਕ ਪ੍ਰਕਾਸ਼ ਦੀ ਗੱਤਕਾ ਟੀਮ ਦੇ ਹੋਣਹਾਰ ਮੈਂਬਰ ਸਨ ।

Spread the love