ਇਟਲੀ ਦੂਜੀ ਸੰਸਾਰ ਜੰਗ ਦੌਰਾਨ ਸ਼ਹੀਦ ਹੋਏ ਸਿੱਖ ਫ਼ੌਜੀਆਂ ਦੀ ਯਾਦ ਚੋ 79 ਵਾਂ ਸ਼ਹੀਦੀ ਸਮਾਗਮ ਕਰਵਾਇਆ

ਇਟਲੀ ਦੂਜੀ ਸੰਸਾਰ ਜੰਗ ਦੌਰਾਨ ਸ਼ਹੀਦ ਹੋਏ ਸਿੱਖ ਫ਼ੌਜੀਆਂ ਦੀ ਯਾਦ ਚੋ 79 ਵਾਂ ਸ਼ਹੀਦੀ ਸਮਾਗਮ ਕਰਵਾਇਆ 

ਮਿਲਾਨ ਇਟਲੀ 18 ਦਸੰਬਰ ( ਸਾਬੀ ਚੀਨੀਆ ) ਇਟਲੀ ਦੇ ਸ਼ਹਿਰ ਫਾਈਸਾ ਵਿਖੇ “ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਰ ਕਮੇਟੀ (ਰਾਜਿ) ਇਟਲੀ , ਅਤੇ ਕਮੂਨੇ ਦੀ ਫਾਈਸਾ ਵਲੋਂ ਮਿਲਕੇ ਦੂਜੀ ਸੰਸਾਰ ਜੰਗ ਵਿਚ ਸ਼ਹੀਦ ਹੋਏ ਸਿੱਖ ਤੇ ਇਟਾਲੀਅਨ ਫੌਜੀਆਂ ਦਾ 79ਵਾਂ ਸ਼ਹੀਦੀ ਦਿਵਸ ਮਨਾਇਆ ਗਿਆ. ਸ਼ਹੀਦੀ ਸਮਾਗਮ ਵਿਚ ਵਿਸ਼ੇਸ਼ ਸੱਦੇ ਤੇ ਪਹੁੱਚੇ “ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰ ਕਮੇਟੀ ਦੇ ਅਹੁੱਦੇਦਾਰਾਂ ਵੱਲੋਂ ਸਿੱਖ ਫੌਜੀਆ ਨੂੰ ਸ਼ਰਧਾਜਲੀਆ ਦਿੱਤੀਆ ਉਪਰੰਤ ਸਥਾਨਿਕ ਮੇਅਰ ਮਾਸਮੋ ਲਾਸੋਲਾ ਨੇ ਆਪਣੇ ਭਾਸ਼ਨ ਸੰਸਾਰ ਜੰਗ ਵਿਚ ਸ਼ਹੀਦ ਹੋਣ ਵਾਲੇ ਸੈਨਿਕਾਂ ਦੀ ਸ਼ਹਾਦਤ ਨੂੰ ਸਲਾਮ ਕਰਦਿਆਂ ਆਖਿਆ ਕਿ ਸਿੱਖ ਇੱਕ ਬਹਾਦਰ ਕੌਮ ਹੈ ਜਿੰਨਾ ਦੂਜਿਆ ਦੀਆਂ ਜਾਨਾਂ ਬਚਾਉਣ ਲਈ ਆਪਣੀਆਂ ਜਾਨਾਂ ਨਿਸ਼ਾਵਰ ਕਰ ਦਿੱਤੀਆਂ ॥ ਸ਼ਹੀਦੀ ਸਮਾਗਮ ਵਿਚ ਸ਼ਮੂਲੀਅਤ ਕਰਨ ਲਈ ਮਿਲਾਨ ਕੌਸਲੇਟ ਤੋ ਰਾਜ ਕਮਲ ਸ਼ਾਮਲ ਹੋਏ ਵੀ ਵਿਸ਼ੇਸ਼ ਸੱਦੇ ਤੇ ਸ਼ਾਮਿਲ ਹੋਏ ਸਨ ਇਸ ਮੌਕੇ ਸਥਾਨਿਕ ਅਧਿਕਾਰੀਆਂ ਤੋਂ ਇਲਾਵਾ ਵਰਲਡ ਸਿੱਖ ਕਮੇਟੀ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ, ਸੇਵਾ ਸਿੰਘ ਫੌਜੀ, ਸਤਨਾਮ ਸਿੰਘ, ਗੁਰਮੇਲ ਸਿੰਘ ਭੱਟੀ, ਜਸਵੀਰ ਸਿੰਘ ਧਨੋਤਾ, ਹਰਜਾਪ ਸਿੰਘ, ਪਰਿਮੰਦਰ ਸਿੰਘ ਤੇ ਸਥਾਨਿਕ ਪੁਲਿਸ ,ਮਿਉਂਸੀਪਲ ਤੇ ਹੋਰ ਕਈ ਸਾਬਕਾ ਇਟਾਲੀਅਨ ਫੌਜੀਆਂ ਤੇ ਅਧਿਕਾਰੀਆਂ ਨੇ ਵੀ ਸ਼ਰਧਾਂਲੀਆ ਭੇਂਟ ਕੀਤੀ.

ਸੰਸਾਰ ਜੰਗ ਦੌਰਾਨ ਸ਼ਹੀਦ ਹੋਏ ਸਿੱਖ ਫੌਜੀਆ ਨੂੰ ਸ਼ਰਧਾਜਲੀਆ ਭੇਂਟ ਕਰਦੇ ਸਿੱਖ ਆਗੂ ਅਤੇ ਸਥਾਨਿਕ ਅਧਿਕਾਰੀ , ਸਾਬੀ ਚੀਨੀਆ

Spread the love