ਨਿਊਯਾਰਕ, 22 ਸਤੰਬਰ (ਰਾਜ ਗੋਗਨਾ)- ਅਮਰੀਕਾ ਦੇ ਰਾਜ ਨਿਊਯਾਰਕ ਵਿੱਚ ਦੂਜੀ ਹੋ ਰਹੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਜੋ 28 ਸਤੰਬਰ ਸ਼ਨੀਵਾਰ ਨੂੰ ਹੋ ਰਹੀ ਹੈ। ਇਸ ਨੈਸ਼ਨਲ ਪੱਧਰ ਦੀ ਚੈਂਪੀਅਨਸ਼ਿਪ ਦੇ ਮੁਕਾਬਲਿਆਂ ਵਿੱਚ ਵੱਖ-ਵੱਖ ਰਾਜਾਂ ਤੋਂ ਖਿਡਾਰੀ ਹਿੱਸਾ ਲੈਣਗੇ। ਅਮਰੀਕਾ ਵਿੱਚ ਗੱਤਕੇ ਦੇ ਪ੍ਰਚਾਰ-ਪ੍ਰਸਾਰ ਹਿੱਤ ਪੱਬਾ ਭਾਰ ਹੋ ਕੇ ਕੰਮ ਕਰ ਰਹੀ ਗੱਤਕਾ ਖੇਡ ਦੀ ਨੈਸ਼ਨਲ ਜੱਥੇਬਦੀ ਗੱਤਕਾ ਫੈਡਰੇਸ਼ਨ ਯੂ.ਐਸ.ਏ. ਵਲੋਂ ਅਮਰੀਕਾ ਵਿੱਚ ਦੂਜੀ ਵਾਰੀ ਦਿਨ ਸ਼ਨੀਵਾਰ,28 ਸਤੰਬਰ ਨੂੰ “ਦਿ ਸਿੱਖ ਸੈਂਟਰ ਆਫ ਨਿਉਯਾਰਕ ਇੰਕ”, 222-28-95 ਅਵੈਨਿਉ, ਕੁਇਨਜ ਵਿਲੇਜ ਨਿਉਯਾਰਕ ਦੇ ਉਚੇਚੇ ਸਹਿਯੋਗ ਨਾਲ ਦੂਜੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਅਮਰੀਕਾ ਦੇ ਰਾਜ ਨਿਊਯਾਰਕ ਵਿੱਖੇ ਕਰਵਾਉਣ ਜਾ ਰਹੀ ਹੈ। ਜਿਕਰਯੋਗ ਹੈ ਕਿ ਅਮਰੀਕਾ ਵਿੱਚ ਗੱਤਕਾ ਫੈਡਰੇਸ਼ਨ ਯੂ.ਐਸ.ਏ ਪਿਛਲੇ ਕਾਫੀ ਸਾਲਾਂ ਤੋਂ ਗੱਤਕੇ ਦੇ ਪ੍ਰਚਾਰ ਹਿੱਤ ਵੱਖ -ਵੱਖ ਰਾਜਾਂ ਵਿੱਚ ਗੱਤਕਾ ਸਿਖਲਾਈ ਲਈ ਉਪਰਾਲੇ ਕਰ ਰਹੀ ਹੈ। ਨਵੇਂ ਖਿਡਾਰੀਆਂ ਨੂੰ ਮੌਕੇ ਪ੍ਰਦਾਨ ਕਰਨ ਅਤੇ ਨੈਸ਼ਨਲ ਕੈਂਪਾਂ ਦੇ ਆਯੋਜਨ ਨਾਲ ਤਕਨੀਕੀ ਮਾਹਿਰਾਂ ਦੇ ਨਾਲ-ਨਾਲ ਗੱਤਕਾ ਆਫੀੀਸ਼ਅਲਜ ਪੈਦਾ ਕਰਨਾ ਫੈਡਰੇਸ਼ਨ ਦੇ ਮੁੱਢਲੇ ਉਦੇਸ਼ਾਂ ਵਿੱਚੋਂ ਇੱਕ ਹੈ।ਅਮਰੀਕਾ ਵਿੱਚ ਕਰਵਾਈ ਜਾ ਰਹੀ ਦੂਜੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦੇ ਬਾਰੇ ਵਿਸਤਾਰ ਵਿੱਚ ਜਾਣਕਾਰੀ ਦਿੰਦਿਆਂ ਗੱਤਕਾ ਫੈਡਰੇਸ਼ਨ ਯੂ.ਐਸ.ਏ. ਦੇ ਚੈਅਰਮੈਨ ਸ: ਗੁਰਿੰਦਰ ਸਿੰਘ ਖਾਲਸਾ, (ਇੰਡਿਆਨਾਂ) ਅਤੇ ਪ੍ਰਧਾਨ, ਸ: ਕੁਲਵਿੰਦਰ ਸਿੰਘ (ਕੈਲੀਫੋਰਨੀਆ )ਨੇ ਦੱਸਿਆ ਕਿ ਗੱਤਕਾ ਫੈਡਰੇਸ਼ਨ ਵਲੋਂ ਗੱਤਕਾ ਪ੍ਰਚਾਰ ਹਿੱਤ ਕਈ ਉਪਰਾਲੇ ਕੀਤੇ ਜਾਂਦੇ ਹਨ।ਪਰ ਦੂਜੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਯੂ.ਐਸ.ਏ ਵਿੱਚ ਹੋਣੀ ਆਪਣੇ ਆਪ ਵਿੱਚ ਇੱਕ ਨਿਵੇਕਲੀ ਪਛਾਣ ਹੋਵੇਗੀ। ਅਤੇ ਇਸ ਵਾਰ ਦੇ ਗੱਤਕਾ ਮੁਕਾਬਲੇ ਪਹਿਲਾ ਸਿੱਖ ਰਾਜ ਸਥਾਪਤ ਕਰਨ ਵਾਲੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹੋਵੇਗਾ।ਗੱਤਕਾ ਫੈਡਰੇਸ਼ਨ ਯੂ.ਐਸ.ਏ. ਵੱਖ-ਵੱਖ ਉਮਰ ਵਰਗ ਦੇ ਤਿੰਨ ਵੱਖ-ਵੱਖ ਮੁਕਾਬਲੇ ਕਰਵਾਉਣ ਜਾ ਰਹੀ ਹੈ।ਜਿਸ ਦੇ ਤਹਿਤ ਉਮਰ ਵਰਗ 14 ਸਾਲ ਦੇ ਵਿੱਚ ਪ੍ਰਦਰਸ਼ਨੀ ਅਤੇ ਸਿੰਗਲ -ਸੋਟੀ ਫਾਈਟ ਇਵੇਂਟ ਵਿੱਚ ਕ੍ਰਮਵਾਰ ਉਮਰ ਵਰਗ 17 ਅਤੇ 21 ਸਾਲ ਦੇ ਸਿੰਘ ਅਤੇ ਕੋਰ ਦੇ ਮੁਕਾਬਲੇ ਹੋਣਗੇ।ਉਹਨਾਂ ਦਸਿੱਆਂ ਕਿ ਇਸ ਮੋਕੇ ਡਾ. ਦੀਪ ਸਿੰਘ, ਜਨਰਲ ਸਕੱਤਰ ਵਿਸ਼ਵ ਗੱਤਕਾ ਫੈਡਰੇਸ਼ਨ ਵਿਸ਼ੇਸ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਅਤੇ ਚੈਪੀਅਨਸ਼ਿਪ ਦੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕਰਨਗੇ।ਇਸ ਸਬੰਧੀ ਵਿਸਤਾਰ ਨਾਲ ਦੱਸਦਿਆਂ ਸ. ਦਲੇਰ ਸਿੰਘ ਪ੍ਰਧਾਨ, ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ-ਨਿਉਯਾਰਕ, ਭਾਈ ਗਗਨਦੀਪ ਸਿੰਘ ਅਖੰਡ ਕੀਰਤਨੀ ਜੱਥਾ ਤੇ ਟ੍ਰਸਟੀ-ਸਿੱਖ ਕਲਚਰਲ ਸੋਸਾਇਟੀ ਨਿਉਯਾਰਕ ਅਤੇ ਗੱਤਕਾ ਕੋਚ ਜਸਕੀਰਤ ਸਿੰਘ, ਨਿਉਯਾਰਕ ਗੱਤਕਾ ਐਸੋਸੀਏਸ਼ਨ ਜਾਣਕਾਰੀ ਸਾਂਝੀ ਕੀਤੀ ਗਈ ਕਿ ਇਹਨਾਂ ਨੈਸ਼ਨਲ ਮੁਕਾਬਲਿਆਂ ਵਿੱਚ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਰੂਲਜ ਲਾਗੂ ਹੋਣਗੇ।ਅਤੇ ਮਾਨਤਾ ਪ੍ਰਾਪਤ ਰੈਫਰੀ ਅਤੇ ਜੱਜ ਸਾਹਿਬਾਨ ਹੀ ਜੱਜਮੈਂਟ-ਰੈਫਰੀ ਕੌਸ਼ਿਲ ਵਿੱਚ ਸੇਵਾ ਨਿਭਾਉਣਗੇ।ਰੈਫਰੀ ਕੋਂਸਲ ਅਤੇ ਜੱਜਮੈਂਟ ਕਮੇਟੀ ਦੀ ਸਮੁੱਚੀ ਸੇਵਾ ਸ. ਲਵਪ੍ਰੀਤ ਸਿੰਘ ਅਮਨ ਸਾਸਕਾਟੂਨ ਅਤੇ ਭਾਈ ਜਨਮਜੀਤ ਸਿੰਘ ਕੈਲਗਰੀ ਕੈਨੇਡਾ ਦੀ ਨਿਗਰਾਨੀ ਹੇਠ ਨਿਭਾਈ ਜਾਵੇਗੀ। ਉਹਨਾਂ ਚਾਨਣਾ ਪਾਇਆ ਕਿ ਇਹਨਾਂ ਮੁਕਾਬਲਿਆਂ ਦਾ ਮਨੋਰਥ ਨੌਜਵਾਨ ਪੀੜੀ ਨੂੰ ਬਾਣੀ-ਅਤੇ ਬਾਣੇ ਨਾਲ ਜੋੜ੍ਹਨਾ ਅਤੇ ਸਿੱਖ ਪੰਥ ਦੇ ਗੌਰਵਮਈ ਇਤਿਹਾਸ ਨਾਲ ਜੋੜ੍ਹਨਾ ਹੈ। ਗੱਤਕਾ ਜਿੱਥੇ ਬੱਚਿਆ ਨੂੰ ਧਰਮ ਤੇ ਵਿਰਸੇ ਨਾਲ ਜੋੜਦਾ ਹੈ ਉਥੇ ਹੀ ਬੱਚਿਆ ਦੇ ਸਰੀਰਿਕ ਤੇ ਮਾਨਸਿਕ ਵਿਕਾਸ ਵਿੱਚ ਵੀ ਵੱਡਾ ਯੋਗਦਾਨ ਅਦਾ ਕਰਦਾ ਹੈ।