ਜਾਰਜੀਆ : 11 ਪੰਜਾਬੀਆਂ ਸਮੇਤ 12 ਭਾਰਤੀ ਨਾਗਰਿਕਾਂ ਦੀ ਮੌਤ

ਜਾਰਜੀਆ ‘ਚ 11 ਪੰਜਾਬੀਆਂ ਸਮੇਤ 12 ਭਾਰਤੀ ਨਾਗਰਿਕਾਂ ਦੀ ਦਰਦਨਾਕ ਮੌਤ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਜਾਰਜੀਆ ਵਿੱਚ 11 ਪੰਜਾਬੀ ਨੌਜਵਾਨਾਂ ਸਮੇਤ 12 ਦੀ ਦਰਦਨਾਕ ਮੌਤ ਹੋ ਗਈ। ਸਭ ਦੀਆਂ ਲਾਸ਼ਾਂ ਰੈਸਟੋਰੈਂਟ ਦੇ ਕਮਰੇ ਵਿੱਚੋਂ ਮਿਲੀਆਂ ਹਨ। ਮੀਡੀਆ ਰਿਪੋਰਟਸ ਮੁਤਾਬਿਕ, 11 ਪੰਜਾਬੀ ਨੌਜਵਾਨ ਜਾਰਜੀਆ ਦੇ Gudauri Ski Resort ਵਿੱਚ ਇੱਕ ਰੈਸਟੋਰੈਂਟ ਵਿੱਚ ਕੰਮ ਕਰਦੇ ਸਨ। ਹਾਦਸਾ ਜਨਰੇਟਰ ਤੋਂ ਨਿਕਲਣ ਵਾਲੇ ਜ਼ਹਿਰੀਲੇ ਧੂੰਏਂ ਕਾਰਨ ਵਾਪਰਿਆ ਹੈ। ਇਹ ਘਟਨਾ ਜਾਰਜੀਆ ਦੇ ਮਸ਼ਹੂਰ ਗੁਡੌਰੀ ਸਾਕੀ ਰਿਜ਼ੋਰਟ ‘ਚ ਵਾਪਰੀ। ਜਦੋਂ ਇਹ ਹਾਦਸਾ ਵਾਪਰਿਆ ਤਾਂ 12 ਨੌਜਵਾਨ ਸੁੱਤੇ ਪਏ ਸਨ। ਜਨਰੇਟਰ ਤੋਂ ਧੂੰਆਂ ਕਮਰੇ ਦੇ ਅੰਦਰ ਆਉਣ ਅਤੇ ਦਮ ਘੁੱਟਣ ਨਾਲ ਸਾਰਿਆਂ ਦੀ ਮੌਤ ਹੋ ਗਈ।

 

Spread the love