ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਵਲੋਂ ਮਿਲੀ ਜ਼ੈੱਡ ਸੁਰੱਖਿਆ ਕੀਤੀ ਵਾਪਿਸ

ਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਵਲੋਂ ਉਨ੍ਹਾਂ ਨੂੰ ਮੁਹੱਈਆ ਕਰਵਾਈ ਗਈ ਜ਼ੈੱਡ ਸੁਰੱਖਿਆ ਵਾਪਿਸ ਕਰ ਦਿੱਤੀ ਹੈ। ਪਤਾ ਲੱਗਾ ਹੈ ਕਿ ਸੀ.ਆਰ.ਪੀ. ਦੇ ਸਾਰੇ ਮੁਲਾਜ਼ਮਾਂ ਨੇ ਬੀਤੀ ਦੇਰ ਸ਼ਾਮ ਸਿੰਘ ਸਾਹਿਬ ਦੀ ਸਥਾਨਕ ਰਿਹਾਇਸ਼ ਤੋਂ ਰਵਾਨਗੀ ਪਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਪਿਛਲੇ ਸਮੇਂ ਤੋਂ ਕਈ ਵਾਰ ਕੇਂਦਰ ਨੂੰ ਅਪੀਲ ਕਰ ਚੁੱਕੇ ਸਨ ਕਿ ਸੁਰੱਖਿਆ ਵਾਪਿਸ ਲਈ ਜਾਵੇ।

Spread the love