ਗਿਆਨੀ ਰਘਬੀਰ ਸਿੰਘ ਨੇ ਜਥੇਦਾਰ ਅਕਾਲ ਤਖਤ ਸਾਹਿਬ ਵਜੋਂ ਸੇਵਾਵਾਂ ਸਮਾਪਤ ਕੀਤੇ ਜਾਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਪਹਿਲਾਂ ਵੀ ਦੱਸਿਆ ਸੀ ਕਿ ਜਿੰਨੀ ਸੇਵਾ ਗੁਰੂ ਸਾਹਿਬ ਨੇ ਲਿਖੀ ਹੁੰਦੀ ਹੈ, ਕੋਈ ਵੀ ਵਿਅਕਤੀ ਉਨਾ ਚਿਰ ਹੀ ਸੇਵਾ ਕਰ ਸਕਦਾ ਹੈ। ਉਹਨਾਂ ਕਿਹਾ ਕਿ ਸਤਿਗੁਰੂ ਸਾਹਿਬ ਜੀ ਨੇ, ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਾਡੀ ਝੋਲੀ ਜਿੰਨੀ ਸੇਵਾ ਪਾਈ ਸੀ, ਅਸੀਂ ਉਹ ਨਿਭਾਈ ਹੈ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਹੈ।
