ਭਾਰਤ ਸਰਕਾਰ ਨੇ ਮੰਗਲਵਾਰ ਨੂੰ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ‘ਤੇ ਸ਼ਿਕੰਜਾ ਕਸਦਿਆਂ ਦਵਾਈਆਂ ਦੇ ਮੰਡੀਕਰਨ ਲਈ ਇਕਸਾਰ ਚੋਣ ਜ਼ਾਬਤੇ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਕੋਈ ਵੀ ਫਾਰਮਾ ਕੰਪਨੀ ਨਾ ਤਾਂ ਕਿਸੇ ਡਾਕਟਰ ਨੂੰ ਕੋਈ ਤੋਹਫ਼ਾ ਦੇਵੇਗੀ ਅਤੇ ਨਾ ਹੀ ਵਰਕਸ਼ਾਪਾਂ ਅਤੇ ਸੈਮੀਨਾਰਾਂ ਦੇ ਨਾਂ ‘ਤੇ ਡਾਕਟਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਿਦੇਸ਼ ਭੇਜਣ ਦਾ ਖਰਚਾ ਕਰੇਗੀ । ਦੇਸ਼ ਦੇ ਹੋਰ ਸ਼ਹਿਰਾਂ ਵਿੱਚ ਜਾਣਾ ਅਤੇ ਮਹਿੰਗੇ ਹੋਟਲਾਂ ਵਿੱਚ ਰਹਿਣਾ ਵੀ ਇਸੇ ‘ਚ ਸ਼ਾਮਲ ਹੋਵੇਗਾ। ਹਾਲਾਂਕਿ ਨਵੇਂ ਦਿਸ਼ਾ-ਨਿਰਦੇਸ਼ਾਂ ‘ਚ ਕਿਹਾ ਗਿਆ ਹੈ ਕਿ ਜੇਕਰ ਕੋਈ ਡਾਕਟਰ ਕਿਸੇ ਵਰਕਸ਼ਾਪ ਜਾਂ ਸੈਮੀਨਾਰ ‘ਚ ਸਪੀਕਰ ਹੁੰਦਾ ਹੈ ਤਾਂ ਉਸ ਨੂੰ ਇਸ ਤੋਂ ਛੋਟ ਦਿੱਤੀ ਜਾਵੇਗੀ। ਫਾਰਮਾਸਿਊਟੀਕਲ ਵਿਭਾਗ ਨੇ ਫਾਰਮਾਸਿਊਟੀਕਲ ਮਾਰਕੀਟਿੰਗ ਪ੍ਰੈਕਟਿਸ 2024 ਲਈ ਯੂਨੀਫਾਰਮ ਕੋਡ ਦੀ ਕਾਪੀ ਸਖਤੀ ਨਾਲ ਪਾਲਣਾ ਲਈ ਸਾਰੀਆਂ ਫਾਰਮਾਸਿਊਟੀਕਲ ਐਸੋਸੀਏਸ਼ਨਾਂ ਨਾਲ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਵਿਭਾਗ ਨੇ ਫਾਰਮਾਸਿਊਟੀਕਲ ਐਸੋਸੀਏਸ਼ਨਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਉਹ ਯੂਨੀਫਾਰਮ ਕੋਡ ਦੀ ਕਿਸੇ ਵੀ ਉਲੰਘਣਾ ਸਬੰਧੀ ਸ਼ਿਕਾਇਤਾਂ ਦੀ ਜਾਂਚ ਲਈ ਇੱਕ ਕੋਡ ਆਫ ਕੰਡਕਟ ਕਮੇਟੀ ਬਣਾਉਣ। ੂਛਫੰਫ 2024 ਦਿਸ਼ਾ-ਨਿਰਦੇਸ਼ ਕੋਡ ਦੀ ਉਲੰਘਣਾ ਨਾਲ ਸਬੰਧਤ ਸ਼ਿਕਾਇਤਾਂ ਨਾਲ ਨਜਿੱਠਣ ਲਈ ਦਿਸ਼ਾ-ਨਿਰਦੇਸ਼ ਵੀ ਪ੍ਰਦਾਨ ਕਰਦੇ ਹਨ।