ਭਾਰਤ ਸਰਕਾਰ ਵਲੋਂ ਪਾਸਪੋਰਟ ਨਿਯਮਾਂ ਵਿੱਚ ਸੋਧ

ਭਾਰਤ ਸਰਕਾਰ ਨੇ ਪਾਸਪੋਰਟ ਨਿਯਮਾਂ ਵਿੱਚ ਸੋਧ ਕੀਤੀ ਹੈ, ਜਿਸ ਤਹਿਤ ਪਹਿਲੀ ਅਕਤੂਬਰ 2023 ਜਾਂ ਇਸ ਤੋਂ ਬਾਅਦ ਜਨਮੇ ਪਾਸਪੋਰਟ ਬਿਨੈਕਾਰਾਂ ਲਈ ਜਨਮ ਮਿਤੀ ਦਾ ਇੱਕੋ-ਇੱਕ ਸਬੂਤ ਸਬੰਧਤ ਅਧਿਕਾਰੀਆਂ ਵੱਲੋਂ ਜਾਰੀ ਕੀਤਾ ਗਿਆ ਜਨਮ ਸਰਟੀਫਿਕੇਟ ਹੋਵੇਗਾ। 1980 ਦੇ ਪਾਸਪੋਰਟ ਨਿਯਮਾਂ ਵਿੱਚ ਸੋਧ ਨੂੰ ਲਾਗੂ ਕਰਨ ਲਈ ਇਸ ਹਫ਼ਤੇ ਅਧਿਕਾਰਤ ਨੋਟਿਸ ਜਾਰੀ ਕੀਤਾ ਗਿਆ ਹੈ। ਗਜ਼ਟ ਵਿੱਚ ਸੋਧਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਨਵੇਂ ਨਿਯਮ ਲਾਗੂ ਹੋਣਗੇ। ਨਵੇਂ ਨਿਯਮਾਂ ਤਹਿਤ ਜਨਮ ਅਤੇ ਮੌਤ ਰਜਿਸਟਰਾਰ, ਨਗਰ ਨਿਗਮ ਜਾਂ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਐਕਟ 1969 ਤਹਿਤ ਅਧਿਕਾਰਤ ਕਿਸੇ ਹੋਰ ਅਥਾਰਟੀ ਵੱਲੋਂ ਜਾਰੀ ਕੀਤਾ ਗਿਆ ਜਨਮ ਸਰਟੀਫਿਕੇਟ ਪਹਿਲੀ ਅਕਤੂਬਰ 2023 ਨੂੰ ਜਾਂ ਇਸ ਤੋਂ ਬਾਅਦ ਜਨਮੇ ਬੱਚਿਆਂ ਲਈ ਜਨਮ ਮਿਤੀ ਦੇ ਸਬੂਤ ਵਜੋਂ ਸਵੀਕਾਰ ਕੀਤਾ ਜਾਵੇਗਾ। ਹੋਰ ਬਿਨੈਕਾਰ ਜਨਮ ਮਿਤੀ ਦੇ ਸਬੂਤ ਵਜੋਂ ਡਰਾਈਵਿੰਗ ਲਾਇਸੈਂਸ ਜਾਂ ਸਕੂਲ ਛੱਡਣ ਦਾ ਸਰਟੀਫਿਕੇਟ ਜਮ੍ਹਾਂ ਕਰਵਾ ਸਕਦੇ ਹਨ।

Spread the love