ਗ੍ਰੀਸ ਦੇ ਮਸ਼ਹੂਰ ਟਾਪੂ ਸੈਂਟੋਰਿਨੀ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ‘ਚ ਸ਼ੁੱਕਰਵਾਰ ਤੋਂ ਹੁਣ ਤੱਕ 200 ਤੋਂ ਜ਼ਿਆਦਾ ਭੂਚਾਲ ਆ ਚੁੱਕੇ ਹਨ। ਇਸ ਕਾਰਨ ਅਧਿਕਾਰੀਆਂ ਨੇ ਸਕੂਲ ਬੰਦ ਕਰ ਦਿੱਤੇ ਹਨ। ਬਚਾਅ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਵਸਨੀਕਾਂ ਨੂੰ ਕੁਝ ਇਲਾਕੇ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਹਾਲਾਂਕਿ, ਮਾਹਰਾਂ ਦਾ ਕਹਿਣਾ ਹੈ ਕਿ ਇਹ ਝਟਕੇ ਸੈਂਟੋਰਿਨੀ ਦੇ ਜਵਾਲਾਮੁਖੀ ਕਾਰਨ ਨਹੀਂ ਸਨ, ਜਿਸ ਨੇ ਇਤਿਹਾਸ ਦੇ ਸਭ ਤੋਂ ਵੱਡੇ ਧਮਾਕਿਆਂ ਵਿੱਚੋਂ ਇੱਕ ਨੂੰ ਜਨਮ ਦਿੱਤਾ ਸੀ। ਸਭ ਤੋਂ ਜ਼ਬਰਦਸਤ ਝਟਕਾ ਐਤਵਾਰ ਦੁਪਹਿਰ 3:55 ਵਜੇ ਲੱਗਾ, ਜਿਸ ਦੀ ਤੀਬਰਤਾ 4.6 ਸੀ ਅਤੇ ਇਸ ਦਾ ਕੇਂਦਰ 14 ਕਿਲੋਮੀਟਰ ਦੀ ਡੂੰਘਾਈ ‘ਤੇ ਸੀ।
