ਗਣਪਤੀ ਵਿਸਰਜਨ ਦੌਰਾਨ ਇੱਕੋ ਪਰਿਵਾਰ ਦੇ ਡੁੱਬੇ 7 ਜਣੇ

ਗੁਜਰਾਤ ਦੇ ਪਾਟਨ ਜ਼ਿਲ੍ਹੇ ਵਿੱਚ ਗਣਪਤੀ ਵਿਸਰਜਨ ਦੌਰਾਨ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ। ਗਣੇਸ਼ ਵਿਸਰਜਨ ਲਈ ਆਏ ਸੱਤ ਲੋਕ ਪਾਟਨ ਦੀ ਸਰਸਵਤੀ ਨਦੀ ਵਿੱਚ ਡੁੱਬ ਗਏ। ਇਨ੍ਹਾਂ ‘ਚੋਂ 3 ਲੋਕਾਂ ਦਾ ਬਚਾਅ ਹੋ ਗਿਆ ਜਦਕਿ 4 ਦੀ ਮੌਤ ਹੋ ਗਈ। ਸਰਸਵਤੀ ਨਦੀ ਦੇ ਬੈਰਾਜ ‘ਚ ਗਣੇਸ਼ ਵਿਸਰਜਨ ਦੌਰਾਨ ਇਕ ਹੀ ਪਰਿਵਾਰ ਦੇ 7 ਮੈਂਬਰ ਡੁੱਬ ਗਏ। ਇਨ੍ਹਾਂ ਵਿੱਚੋਂ ਚਾਰ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਤਿੰਨ ਦਾ ਬਚਾਅ ਹੋ ਗਿਆ।

Spread the love