ਪੁਲ ਤੋਂ ਲੰਘ ਰਹੀ ਟਰੈਕਟਰ-ਟਰਾਲੀ ਰੁੜੀ, 7 ਲਾਪਤਾ

ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨਡੀਆਰਐੱਫ) ਵਲੋਂ ਗੁਜਰਾਤ ਦੇ ਮੋਰਬੀ ਜ਼ਿਲ੍ਹੇ ਵਿਚ ਭਾਰੀ ਬਾਰਸ਼ ਦੇ ਦੌਰਾਨ ਪਾਣੀ ਵਿਚ ਡੁੱਬੇ ਪੁਲ ਨੂੰ ਪਾਰ ਕਰਦੇ ਸਮੇਂ ਆਪਣੀ ਟਰੈਕਟਰ ਟਰਾਲੀ ਸਮੇਤ ਵਹਿ ਗਏ ਸੱਤ ਵਿਅਕਤੀਆਂ ਦੀ ਭਾਲ ਲਈ ਮੁਹਿੰਮ ਜਾਰੀ ਹੈ। ਪਿੰਡ ਧਵਾਣਾ ਨੇੜੇ ਵਾਪਰੀ ਇਸ ਘਟਨਾ ਵਿੱਚ ਟਰੈਕਟਰ ਟਰਾਲੀ ’ਤੇ ਸਵਾਰ 17 ਵਿਅਕਤੀਆਂ ਵਿੱਚੋਂ 10 ਨੂੰ ਦੇਰ ਰਾਤ ਚਲਾਏ ਗਏ ਅਪਰੇਸ਼ਨ ਵਿੱਚ ਬਚਾ ਲਿਆ ਗਿਆ ਅਤੇ ਬਾਕੀ ਸੱਤ ਦੀ ਭਾਲ ਜਾਰੀ ਹੈ।

Spread the love