ਨਿਊਯਾਰਕ, 11 ਫਰਵਰੀ ( ਗੋਗਨਾ ਭੁਲੱਥ)- ਅਮਰੀਕਾ ਰਾਜ ਦੀ ਬਾਰਬਰਟਨ ਪੁਲਿਸ ਵਿਭਾਗ ਦੇ ਅਨੁਸਾਰ, ਮਾਰਸ਼ਲ ਸਰਵਿਸ ਨੇ ਇਕ ਭਾਰਤੀ (ਗੁਜਰਾਤੀ ਮੂਲ ) ਦੇ ਇਕ ਨੋਜਵਾਨ ਜਿਸ ਦਾ ਨਾਂ ਅੰਕਿਤ ਪਟੇਲ ਹੈ। ਇਸ ਦੋਸ਼ੀ ਜਿਸ ‘ਤੇ ਅਮਰੀਕਾ ਦੇ ਸੂਬੇ ਓਹੀਓ ਵਿੱਚ ਇੱਕ ਬਜ਼ੁਰਗ ਵਿਅਕਤੀ ਤੋਂ 130,000 ਡਾਲਰ ਦੀ ਜ਼ਬਰਦਸਤੀ ਲੈਣ ਦਾ ਦੋਸ਼ ਅਦਾਲਤ ਵਿੱਚ ਸਾਬਤ ਹੋਇਆ।ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਕ ਭਾਰਤੀ ਗੁਜਰਾਤੀ ਮੂਲ ਦੇ ਅੰਕਿਤ ਨੇ ਇਹ ਧੋਖਾਧੜੀ ਲੰਘੀ ਅਪ੍ਰੈਲ ਸੰਨ- 2024 ਵਿੱਚ ਕੀਤੀ ਸੀ, ਜਿਸ ਵਿੱਚ ਪੀੜਤ ਨੂੰ ਇਹ ਕਹਿ ਕੇ ਡਰਾਇਆ ਗਿਆ ਸੀ ਕਿ ਉਸਦਾ ਬੈਂਕ ਖਾਤਾ ਸੁਰੱਖਿਅਤ ਨਹੀਂ ਹੈ ਕਿਉਂਕਿ ਉਸਦਾ ਕੰਪਿਊਟਰ ਹੈਕ ਹੋ ਗਿਆ ਸੀ। ਧੋਖੇਬਾਜ਼ਾਂ ਨੇ ਪੀੜਤ ਨੂੰ ਆਪਣੇ ਖਾਤੇ ਵਿੱਚੋਂ ਸਾਰੇ ਪੈਸੇ ਕਢਵਾਉਣ ਲਈ ਕਿਹਾ ਅਤੇ ਫਿਰ ਅੰਕਿਤ ਪਟੇਲ ਨੂੰ ਪੈਸੇ ਲੈਣ ਲਈ ਉਸਦ ਨੇ ਆਪਣੇ ਘਰ ਸੱਦਿਆ,ਇਸ ਮਾਮਲੇ ਦੀ ਜਾਂਚ ਦੌਰਾਨ, ਅੰਕਿਤ ਦੀ ਪਛਾਣ ਤਕਨੀਕੀ ਨਿਗਰਾਨੀ ਰਾਹੀਂ ਕੀਤੀ ਗਈ ਅਤੇ ਉਸ ਨੂੰ ਵਰਜੀਨੀਆ ਦੇ ਇੱਕ ਸਥਾਨ ‘ਤੇ ਟਰੇਸ ਕੀਤਾ ਗਿਆ। ਵਰਜੀਨੀਆ ਵਿੱਚ ਉਸਦੀ ਗ੍ਰਿਫਤਾਰੀ ਤੋਂ ਬਾਅਦ, ਦੋਸ਼ੀ ਨੂੰ ਬਾਰਬਰਟਨ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਜਦੋਂ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਤਾਂ ਮਾਣਯੋਗ ਜੱਜ ਜਿਸ ਦਾ ਨਾਂ ਟੌਡ ਮੈਕਕੇਨੀ ਹੈ ਉਸ ਨੇ 500,000 ਡਾਲਰ ਦਾ ਬਾਂਡ ਤੈਅ ਕੀਤਾ ਅਤੇ ਅੰਕਿਤ ਨੂੰ ਸਥਾਨਕ ਕਾਉਂਟੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਮਿਲੀ ਅਨੁਸਾਰ, ਅੰਕਿਤ ਪਟੇਲ ਅਜੇ ਵੀ ਜੇਲ੍ਹ ਵਿੱਚ ਹੈ।ਬਾਰਬਰਟਨ ਪੁਲਿਸ ਨੇ ਇਹ ਵੀ ਕਿਹਾ ਹੈ ਕਿ ਭਾਰਤੀ ਮੂਲ ਦਾ ਗੁਜਰਾਤੀ ਦੋਸ਼ੀ ਅੰਕਿਤ ਪਟੇਲ ਜੋ ਅਮਰੀਕੀ ਨਾਗਰਿਕ ਨਹੀਂ ਹੈ ਅਤੇ ਕਿਉਂਕਿ ਉਸ ਵਿਰੁੱਧ ਗ੍ਰਹਿ ਸੁਰੱਖਿਆ ਵਿਭਾਗ ਵੱਲੋਂ ਇਮੀਗ੍ਰੇਸ਼ਨ ਕੇਸ ਵੀ ਦਾਇਰ ਕੀਤਾ ਗਿਆ ਹੈ, ਇਸ ਲਈ ਅੰਕਿਤ ਨੂੰ ਹੁਣ ਕਿਸੇ ਵੀ ਸਮੇਂ ਅਮਰੀਕਾ ਤੋ ਭਾਰਤ ਲਈ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ।
