ਦੀਵਾਲੀ ਮੌਕੇ ਪਰਿਵਾਰ ਦੀਆਂ ਉੱਜੜੀਆਂ ਖੁਸ਼ੀਆਂ, ਕੈਨੇਡਾ ਵਿੱਚ ਰਹਿੰਦੇ ਭੁਲੱਥ ਦੇ ਨੋਜਵਾਨ ਦੀ ਇਕ ਸੜਕ ਹਾਦਸੇ ਚ’ ਹੋਈ ਦਰਦਨਾਕ ਮੌਤ

ਬਰੈਂਪਟਨ,10 ਨਵੰਬਰ (ਰਾਜ ਗੋਗਨਾ)-ਚੰਗੇ ਭਵਿੱਖ ਦੀ ਤਰਾਸਅਤੇ ਉਚੇਰੀ ਸਿੱਖਿਆ ਹਾਸਲ ਕਰਨ ਲਈ ਵਿਦੇਸ਼ ਕੈਨੇਡਾ ਗਏ ਜ਼ਿਲ੍ਹਾ ਕਪੂਰਥਲਾ ਦੇ ਕਸਬਾ ਭੁਲੱਥ ਦੇ ਨੋਜਵਾਨ ਅਮਿਤ ਬਹਿਲ ਪੁੱਤਰ ਸ਼੍ਰੀ ਰੋਣਕ ਬਹਿਲ ਦੀ ਇਕ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋਣ ਦੀ ਮੰਦਭਾਗੀ ਅਤੇ ਦੁੱਖਦਾਇਕ ਸੂਚਨਾ ਪ੍ਰਾਪਤ ਹੋਈ ਹੈ। ਜਾਣਕਾਰੀ ਦੇ ਮੁਤਾਬਕ ਕੈਨੇਡਾ ਦੇ ਸਹਿਰ ਬਰੈਂਪਟਨ ਵਿੱਚ ਰਹਿੰਦਾ ਨੋਜਵਾਨ ਅਮਿਤ ਬਹਿਲ ਪੈਡੀਸਟਰੇਨ ਵਾਕਿੰਗ ਤੇ ਹੋਈ ਹਰੀ ਬੱਤੀ ਹੋਣ ਤੇ ਸੜਕ ਪਾਰ ਕਰ ਰਿਹਾ ਸੀ ਤਾਂ ਅਚਾਣਕ ਸਾਹਮਣੇ ਤੋਂ ਇਕ ਬੇ-ਕਾਬੂ ਕਾਰ ਆਈ ਤੇ ਉਸ ਵਿਚ ਤੇਜ ਟੱਕਰ ਮਾਰ ਦਿੱਤੀ। ਜਿਸ ਕਾਰਨ ਗੰਭੀਰ ਜਖਮੀ ਹੋਣ ਤੋਂ ਬਾਅਦ ਇਲਾਜ ਦੋਰਾਨ ਉਸਦੀ ਦਰਦਨਾਕ ਮੌਤ ਹੋ ਗਈ।

Spread the love