ਹਰੀਕੇ : ਧੁੰਦ ਕਾਰਨ ਭਿਆਨਕ ਹਾਦਸੇ ਵਿਚ 4 ਕਾਰ ਸਵਾਰਾਂ ਦੀ ਮੌਤ

NH 54 ਅੰਮ੍ਰਿਤਸਰ-ਬਠਿੰਡਾ ਰੋਡ ‘ਤੇ ਹਰੀਕੇ ਬਾਈਪਾਸ ਬੂਹ ਪੁੱਲ ‘ਤੇ ਬੀਤੀ ਦੇਰ ਰਾਤ ਸੰਘਣੀ ਧੁੰਦ ਕਾਰਨ ਹੋਏ ਭਿਆਨਕ ਹਾਦਸੇ ਵਿਚ ਕਾਰ ਸਵਾਰ 4 ਵਿਅਕਤੀਆਂ ਦੀ ਮੌਤ ਹੋ ਗਈ, ਜਦ ਕਿ 1 ਗੰਭੀਰ ਜ਼ਖ਼ਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਗੁਰੂ ਹਰਸਹਾਏ ਨਿਵਾਸੀ ਸਵਿੱਫਟ ਕਾਰ ਸਵਾਰ 5 ਵਿਅਕਤੀ ਅੰਮ੍ਰਿਤਸਰ ਤੋਂ ਮੱਥਾ ਟੇਕ ਕੇ ਵਾਪਸ ਗੁਰੂ ਹਰਸਹਾਏ ਜਾ ਰਹੇ ਸਨ ਕਿ ਰਾਤ 12 ਵਜੇ ਦੇ ਕਰੀਬ ਹਰੀਕੇ ਬਾਈਪਾਸ ਪੁੱਲ ‘ਤੇ ਕਾਰ ਖ਼ੜੇ ਟਰਾਲੇ ਵਿਚ ਜਾ ਵੱਜੀ, ਜਿਸ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ ਤੇ ਇਕ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕਾਂ ਦੀ ਪਛਾਣ ਰੋਬਿਨ ਸਿੰਘ ਪੁੱਤਰ ਰੇਸ਼ਮ ਸਿੰਘ, ਗੁਰਦੇਵ ਸਿੰਘ ਪੁੱਤਰ ਗੁਰਮੇਜ ਸਿੰਘ ਅਤੇ ਰਾਜਬੀਰ ਸਿੰਘ ਪੁੱਤਰ ਬੇਦੀ ਚਾਰੋ ਵਾਸੀ ਗੁਰੂ ਹਰਸਹਾਏ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਹਰੀਕੇ ਪੁਲਿਸ ਮੌਕੇ ‘ਤੇ ਪਹੁੰਚ ਗਈ। ਜ਼ਿਕਰਯੋਗ ਹੈ ਕਿ ਇਕ ਖਰਾਬ ਕੈਂਟਰ ਸੜਕ ਕਿਨਾਰੇ ਖੜ੍ਹਾ ਸੀ ਕਿ ਉਸ ਦੇ ਪਿੱਛੇ ਟਰਾਲਾ ਆ ਵੱਜਿਆ ਤੇ ਟਰਾਲੇ ਪਿੱਛੇ ਇਹ ਸਵਿੱਫਟ ਕਾਰ ਆ ਵੱਜੀ।ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ।

Spread the love