ਅਕਾਲੀ ਦਲ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਵੱਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਭੁੰਦੜ ਵੱਲੋਂ ਵਲਟੋਆ ਦੀ ਨਿੰਦਿਆ ਕੀਤੀ ਗਈ। ਇਸ ਦੇ ਨਾਲ ਹੀ ਬਾਕੀਆਂ ਨੂੰ ਵੀ ਵਾਰਨਿੰਗ ਕੀਤੀ ਗਈ ਕਿ ਉਹ ਮਰਿਆਦਾ ਵਿੱਚ ਰਹਿਣ। ਇਸ ਤੋਂ ਇਲਾਵਾ ਭੁੰਦੜ ਦੇ ਵੱਲੋਂ ਜਥੇਦਾਰ ਸਾਹਿਬ ਤੋਂ ਮਾਫੀ ਵੀ ਮੰਗੀ ਗਈ। ਭੂੰਦੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲ ਤਖਤ ਸਾਹਿਬ ਤੋਂ ਆਏ ਹੁਕਮ ਅਤੇ ਤਖਤਾਂ ਦੇ ਜਥੇਦਾਰਾਂ ਦੇ ਹਰ ਹੁਕਮ ਪ੍ਰਵਾਨ ਹਨ। ਉਹਨਾਂ ਨੇ ਕਿਹਾ ਕਿ ਜਥੇਦਾਰਾਂ ਦੀ ਸ਼ਾਨ ਦੇ ਖਿਲਾਫ ਕੋਈ ਵੀ ਨਾ ਬੋਲੇ, ਜਿਹੜਾ ਬੋਲੇਗਾ, ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।