Haryana Assembly Elections: ਪਹਿਲਵਾਨ ਵਿਨੇਸ਼ ਫ਼ੋਗਾਟ ਕਰ ਰਹੇ ਹਨ ਸਖ਼ਤ ਮੁਕਾਬਲੇ ਦਾ ਸਾਹਮਣਾ

ਹਰਿਆਣਾ ਦੇ ਸਾਬਕਾ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਰੁਝਾਨਾਂ ਵਿੱਚ ਛੇਵੇਂ ਨੰਬਰ ‘ਤੇ ਹਨ।ਵਿਧਾਨ ਸਭਾ ਹਲਕੇ ਉਚਾਨਾ ਕਲਾਂ ਤੋਂ ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਬ੍ਰਿਜੇਂਦਰ ਸਿੰਘ ਨਾਲ ਹੈ। ਦੁਸ਼ਯੰਤ ਚੌਟਾਲਾ ਕਰੀਬ 15 ਹਜ਼ਾਰ ਵੋਟਾਂ ਨਾਲ ਪਿੱਛੇ ਚੱਲ ਰਹੇ ਹਨ।ਦੂਜੇ ਪਾਸੇ ਜੁਲਾਨਾਂ ਤੋਂ ਪਹਿਲਵਾਨ ਵਿਨੇਸ਼ ਫੋਗਾਟ ਅਤੇ ਭਾਜਪਾ ਦੇ ਯੋਗੇਸ਼ ਕੁਮਾਰ ਦਰਮਿਆਨ ਫ਼ਸਵਾਂ ਮੁਕਾਬਲਾ ਚੱਲ ਰਿਹਾ ਹੈ।ਇੰਡੀਅਨ ਨੈਸ਼ਨਲ ਲੋਕ ਦਲ ਦੇ ਅਭੈ ਸਿੰਘ ਚੌਟਾਲਾ ਏਲਨਾਬਾਦ ਸੀਟ ਤੋਂ ਪਿੱਛੇ ਚੱਲ ਰਹੇ ਹਨ। ਚੋਣ ਕਮਿਸ਼ਨ ਦੀ ਵੈੱਬਸਾਈਟ ਦੇ ਅਨੁਸਾਰ ਕਾਂਗਰਸ ਦੇ ਭਰਤ ਸਿੰਘ ਬੈਨੀਵਾਲ 5ਵੇਂ ਗੇੜ ਤੱਕ 5700 ਵੋਟਾਂ ਨਾਲ ਅੱਗੇ ਹਨ।

Spread the love