ਸ਼ਰਾਬ ਪੀ ਕੇ ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ ਚਲਾਉਣ ਦੇ ਦੋਸ਼ ਹੇਠ 14 ਸਾਲ ਦੀ ਸਜ਼ਾ ਹੋਈ

ਨਿਊਜਰਸੀ, 13 ਜੂਨ (ਰਾਜ ਗੋਗਨਾ)- ਕਾਉਂਟੀ ਦੇ ਪ੍ਰੌਸੀਕਿਊਟਰ ਦੇ ਦਫਤਰ ਦੀ ਜਾਣਕਾਰੀ ਦੇ ਅਨੁਸਾਰ ਨਿਊਜਰਸੀ ਦੀ ਸਸੇਕਸ ਕਾਉਂਟੀ ਦੀ ਇੱਕ ਸਕੂਲ ਬੱਸ ਡਰਾਈਵਰ ਔਰਤ ਨੂੰ ਸਾਲ 2022 ਵਿੱਚ ਸ਼ਰਾਬ ਪੀ ਕੇ ਸਕੂਲ ਬੱਸ ਵਿੱਚ ਬੈਠੇ ਦੋ ਦਰਜਨ ਤੋਂ ਵੱਧ ਬੱਚਿਆਂ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਤੋਂ ਬਾਅਦ ਅਦਾਲਤ ਨੇ ਉਸ ਨੂੰ 14 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਵਾਂਟੇਜ ਦੀ ਕੋਲੀਨ ਯੂਟਰਮਾਰਕਸ, ਨਾਮੀਂ ਅੋਰਤ ਡਰਾਈਵਰ ਨੂੰ ਪਿਛਲੇ ਹਫ਼ਤੇ ਸਜ਼ਾ ਸੁਣਾਈ ਗਈ ਸੀ, ਜਦੋਂ ਉਸ ਨੂੰ ਬੱਚਿਆਂ ਦੇ ਖਤਰੇ ਦੇ 27 ਮਾਮਲਿਆਂ ਵਿੱਚ ਅਦਾਲਤ ਵੱਲੋ ਦੋਸ਼ੀ ਠਹਿਰਾਇਆ ਗਿਆ ਸੀ। ਜੋ ਹਰ ਇੱਕ ਵਿਦਿਆਰਥੀ ਲਈ ਇੱਕ ਇਕ ਕਰਕੇ ਉਸ ਨੂੰ ਚੁੱਕਣ ਵੇਲੇ ਉਹ ਸਰਾਬ ਦੇ ਨਸ਼ੇ ਵਿੱਚ ਸਕੂਲ ਵਿੱਚ ਲਿਜਾਇਆ ਕਰਦੀ ਸੀ। ਉਸ ਨੂੰ ਸੁਪੀਰੀਅਰ ਕੋਰਟ ਦੇ ਜੱਜ ਮਾਈਕਲ ਗੌਸ ਦੁਆਰਾ ਜੀਵਨ ਭਰ ਲਈ ਉਸਦਾ ਵਪਾਰਕ ਡਰਾਈਵਰ ਲਾਇਸੈਂਸ ਜ਼ਬਤ ਕਰਨ ਦਾ ਵੀ ਹੁਕਮ ਜਾਰੀ ਕੀਤਾ।”ਅਦਾਲਤ ਦੀ ਸਜ਼ਾ ਨੇ ਸਪੱਸ਼ਟ ਤੌਰ ‘ਤੇ ਸ਼੍ਰੀਮਤੀ ਯੂਟਰਮਾਰਕਸ ਨੂੰ ਉਸ ਦੇ ਭਿਆਨਕ ਫੈਸਲੇ ਲੈਣ ਲਈ ਜਵਾਬਦੇਹ ਠਹਿਰਾਇਆ, ਕਾਰਜਕਾਰੀ ਸਸੇਕਸ ਕਾਉਂਟੀ ਪ੍ਰੌਸੀਕਿਊਟਰ ਕੈਰੋਲਿਨ ਏ. ਮੁਰੇ ਨੇ ਕਿਹਾ”ਇਸਨੇ ਇੱਕ ਸਖ਼ਤ ਸੰਦੇਸ਼ ਵੀ ਭੇਜਿਆ ਹੈ ਕਿ ਪ੍ਰਭਾਵ ਅਧੀਨ ਸਕੂਲ ਬੱਸ ਚਲਾਉਣ ਦੇ ਗੰਭੀਰ ਅਪਰਾਧਿਕ ਜਾਨ ਲੇਵਾ ਨਤੀਜੇ ਹਨ, ਜੋ ਕਿ ਨਸ਼ੇ ਦੀ ਹਾਲਤ ਵਿੱਚ ਡਰਾਈਵਿੰਗ ਦੇ ਨਤੀਜਿਆਂ ਤੋਂ ਕਿਤੇ ਵੱਧ ਹਨ।

Spread the love