2024 ਭਾਰਤ ’ਚ 1901 ਤੋਂ ਬਾਅਦ ਸਭ ਤੋਂ ਗਰਮ ਸਾਲ ਰਿਹਾ

1901 ਤੋਂ ਬਾਅਦ ਸਾਲ 2024 ਭਾਰਤ ਦਾ ਸੱਭ ਤੋਂ ਗਰਮ ਸਾਲ ਰਿਹਾ, ਜਿਥੇ ਔਸਤਨ ਘੱਟੋ-ਘੱਟ ਤਾਪਮਾਨ ਲੰਮੇ ਸਮੇਂ ਦੇ ਔਸਤ ਤੋਂ 0.90 ਡਿਗਰੀ ਸੈਲਸੀਅਸ ਵੱਧ ਰਿਹਾ। ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਦੇ ਡਾਇਰੈਕਟਰ ਜਨਰਲ ਮੌਤੰਜੈ ਮਹਾਪਾਤਰਾ ਨੇ ਇਕ ਆਨਲਾਈਨ ਪ੍ਰੈਸ ਬ੍ਰੀਫਿੰਗ ’ਚ ਕਿਹਾ ਕਿ 2024 ’ਚ ਪੂਰੇ ਭਾਰਤ ’ਚ ਧਰਤੀ ਦੀ ਸਤਹ ’ਤੇ ਹਵਾ ਦਾ ਸਾਲਾਨਾ ਔਸਤ ਤਾਪਮਾਨ ਲੰਬੀ ਮਿਆਦ ਦੇ ਔਸਤ (1991-2020 ਦੀ ਮਿਆਦ) ਨਾਲੋਂ 0.65 ਡਿਗਰੀ ਸੈਲਸੀਅਸ ਵੱਧ ਸੀ।ਸਾਲ 2024 ਹੁਣ 1901 ਤੋਂ ਬਾਅਦ ਸੱਭ ਤੋਂ ਗਰਮ ਸਾਲ ਵਜੋਂ ਦਰਜ ਕੀਤਾ ਗਿਆ ਹੈ। ਇਹ 2016 ਨੂੰ ਪਾਰ ਕਰ ਗਿਆ ਹੈ ਜਿਸ ’ਚ ਧਰਤੀ ਦੀ ਸਤਹ ਦਾ ਔਸਤ ਹਵਾ ਦਾ ਤਾਪਮਾਨ ਆਮ ਨਾਲੋਂ 0.54 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ ਸੀ। ਯੂਰਪੀਅਨ ਜਲਵਾਯੂ ਏਜੰਸੀ, ਕੋਪਰਨਿਕਸ ਦੇ ਅਨੁਸਾਰ, 2024 ਸ਼ਾਇਦ ਰੀਕਾਰਡ ’ਤੇ ਸੱਭ ਤੋਂ ਗਰਮ ਸਾਲ ਹੋਵੇਗਾ ਅਤੇ ਪਹਿਲਾ ਸਾਲ ਹੋਵੇਗਾ ਜਦੋਂ ਗਲੋਬਲ ਔਸਤ ਤਾਪਮਾਨ ਪੂਰਵ-ਉਦਯੋਗਿਕ ਪੱਧਰਾਂ ਤੋਂ 1.5 ਡਿਗਰੀ ਸੈਲਸੀਅਸ ਵੱਧ ਹੋਵੇਗਾ।

Spread the love