ਮਿਲਾਨ ਇਟਲੀ, 19 ਸਤੰਬਰ ( ਸਾਬੀ ਚੀਨੀਆ)- ਇਟਲੀ ਦੇ ਕਸਬਾ ਸੰਨ ਜੁਆਨੀ ਵਲਦਾਰਨੋ ਵਿਖੇ ਵਿਖੇ ਗੁਰਦੁਆਰਾ ਸੰਗਤ ਸਭਾ ਤੈਰਾਨੌਵਾ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਯੂਰਪੀਅਨ ਸਪੋਰਟਸ ਕਬੱਡੀ ਫੈਡਰੇਸ਼ਨ ਦੇ ਬੈਨਰ ਹੇਠ ਕਰਵਾਏ ਯੂਰਪ ਕਬੱਡੀ ਕੱਪ ਵਿੱਚ ਹੋਏ ਫਸਵੇਂ ਮੁਕਾਬਲਿਆਂ ਵਿੱਚ ਸਪੇਨ ਨੂੰ ਅੱਧੇ ਅੰਕ ਨਾਲ ਹਰਾਕੇ ਹਾਂਲੈਡ ਦੀ ਟੀਮ ਨੇ ਜੇਤੂ ਕੱਪ ਆਪਣੇ ਨਾਮ ਕਰ ਲਿਆ ਦੱਸ ਦਈਏ ਕਿ ਪਿਛਲੇ ਦੋ ਮਹੀਨਿਆਂ ਤੋਂ ਲਗਾਤਾਰ ਚੱਲ ਰਹੇ ਕਬੱਡੀ ਮੁਕਾਬਲਿਆਂ ਵਿੱਚ ਖੇਡਣ ਲਈ ਕੋਈ 50 ਦੇ ਕਰੀਬ ਖਿਡਾਰੀ ਇੰਡੀਆ ਤੋਂ ਆਏ ਹੋਏ ਸਨ ਅਤੇ ਯੂਰਪ ਦੀਆਂ ਵੱਖ ਵੱਖ ਖੇਡ ਕਲੱਬਾਂ ਦੇ ਵੱਲੋਂ ਕਰਵਾਏ ਮੁਕਾਬਲਿਆਂ ਵਿਚ ਇਸ ਸੀਜਨ ਦੇ ਆਖਰੀ ਮੁਕਾਬਲੇ ਇਟਲੀ ਦੇ ਸ਼ਹਿਰ ਸਨਜੁਆਨੀ ਵਲਦਾਰਨੋ ਆਰੇਸੋ ਵਿਖੇ ਕਰਵਾਏ ਗਏ ਸਨ ਜਿੰਨਾਂ ਵਿਚ ਛੇ ਟੀਮਾਂ ਨੇ ਹਿੱਸਾ ਲਿਆ ਪਹਿਲੇ ਸੈਮੀਫਾਈਨਲ ਵਿੱਚ ਸਿੰਘ ਸਭਾ ਕਲੱਬ ਫਰਾਂਸ ਇਟਲੀ ਰੋਮ ਦੀ ਸਾਂਝੀ ਟੀਮ ਦਾ ਮੁਕਾਬਲਾ ਦਸ਼ਮੇਸ਼ ਸਪੋਰਟਸ ਕਲੱਬ ਹੋਲੈਂਡ ਦੇ ਨਾਲ ਹੋਇਆ ਜਿਸ ਵਿੱਚ ਹੋਲੈਂਡ ਦੀ ਟੀਮ ਨੇ ਇਟਲੀ ਨੂੰ ਹਰਾ ਕੇ ਫਾਈਨਲ ਦੇ ਵਿੱਚ ਜਗਾ ਪੱਕੀ ਕੀਤੀ ਸੀ ਇਸੇ ਤਰ੍ਹਾਂ ਦੂਸਰੇ ਸੈਮੀਫਾਈਨਲ ਮੁਕਾਬਲੇ ਵਿੱਚ ਦੂਸਰੇ ਇਟਲੀ ਦੀ ਹੀ ਬਣੀ ਹੋਈ ਦੂਸਰੀ ਟੀਮ ਨੂੰ ਹਰਾ ਕੇ ਸਪੇਨ ਨੇ ਫਾਈਨਲ ਕੁਝ ਸ਼ਮੂਲੀਅਤ ਕੀਤੀ ਸੀ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਸ੍ਰੋਮਣੀ ਅਕਾਲੀ ਦਲ ਦੇ ਆਗੂ ਕਰਨੈਲ ਸਿੰਘ ਜੀ ਪੀਰ ਮੁਹੰਮਦ ਵੱਲੋਂ ਖਿਡਾਰੀਆਂ ਦੇ ਨਾਲ ਜਾਣ ਪਛਾਣ ਕਰਕੇ ਮੈਚਾਂ ਦੀ ਆਰੰਭਤਾ ਕਰਵਾਈ ਗਈ ਇਸ ਤੋਂ ਪਹਿਲਾਂ ਕਰਵਾਏ ਫੁੱਟਬਾਲ ਦੇ ਮੈਚਾਂ ਵਿੱਚ ਸ਼ਹਿਰ ਦੀ ਮੇਅਰ ਵਲਨਤੀਨਾ ਵੱਲੋ ਰੀਬਨ ਕੱਟਕੇ ਇਸ ਟੂਰਨਾਂਮੈਂਟ ਸ਼ੁਰੂ ਕਰਵਾਇਆ ਗਿਆ ਸੀ ।ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਮੁੱਖ ਪ੍ਰਬੰਧਕ ਸੁੱਖਾ ਗਿੱਲ ਹਰਪ੍ਰੀਤ ਸਿੰਘ ਜੀਰ੍ਹਾ ਤੇ ਰੁਪਿਦਰਜੀਤ ਸਿੰਘ ਵੱਲੋ ਆਏ ਹੋਏ ਮਹਿਮਾਨਾਂ ਅਤੇ ਖਿਡਾਰੀਆਂ ਦਾ ਭਰਵਾਂ ਸਵਾਗਤ ਅਤੇ ਮਾਣ ਸਨਮਾਨ ਕੀਤਾ ਗਿਆ । ਜਿੱਥੇ ਖੇਡ ਮੇਲੇ ਨੂੰ ਲੈਕੇ ਤੁਸਕਾਨਾ ਸਟੇਟ ਦੇ ਕਈ ਪਿੰਡਾਂ ਤੋ ਲੋਕ ਪਹੁੱਚੇ ਹੋਏ ਸਨ ਉਥੇ ਸਪੇਨ , ਫ਼ਰਾਂਸ, ਜਰਮਨੀ, ਬੈਲਜੀਅਮ ਆਦਿ ਤੋਂ ਵੀ ਖਿਡਾਰੀ ਤੇ ਦਰਸ਼ਕ ਆਏ ਹੋਏ ਸਨਪ੍ਰਬੰਧਕ ਕਮੇਟੀ ਵੱਲੋ ਆਏ ਖਿਡਾਰੀਆਂ ਲਈ ਲੋੜੀਦੇਂ ਪ੍ਰਬੰਧ ਕੀਤੇ ਹੋਏ ਸਨ ਉਸਦੇ ਬਾਵਜੂਦ ਕਈ ਖੇਡ ਪ੍ਰੇਮੀਆਂ ਵੱਲੋ ਖਿਡਾਰੀਆਂ ਨੂੰ ਆਪਣੇ ਆਪਣੇ ਤੌਰ ਤੇ ਵੀ ਸਨਮਾਨਿਤ ਕੀਤਾ ਗਿਆ। ਕਮੈਂਟਰੀ ਵਿੱਚ ਬੱਬੂ ਜਲੰਧਰੀ ਤਾਰਾ ਕਿਸ਼ਨਪੁਰੀਆ , ਆਲਮਗੀਰ ਅਤੇ ਅਮਨ ਨੇ ਆਪਣੇ ਮਿੱਠੇ ਬੋਲਾਂ ਰਾਹੀਂ ਦਰਸ਼ਕਾਂ ਨੂੰ ਅੱਖੀਂ ਡਿੱਠਾ ਹਾਲ ਸੁਣਾਇਆ ਸ਼ਲਾਗਾਯੋਗ ਉਪਰਾਲਾ ਕਰਦਿਆਂ ਹੋਇਆਂ ਇੱਕ ਦਿਨ ਪਹਿਲਾਂ ਦਸਤਾਰ ਮੁਕਾਬਲੇ ਕਰਵਾਏ ਗਏ ਸਨ। ਉੱਥੇ ਛੋਟੇ ਛੋਟਿਆਂ ਨੇ ਬੱਚਿਆਂ ਦੀਆਂ ਦੌੜਾਂ ਵੀ ਕਰਵਾਈਆਂ ਗਈਆਂ ਅਤੇ ਨਾਲ ਦੀ ਨਾਲ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਆਏ ਬੱਚਿਆਂ ਨੂੰ ਪੰਜਾਬੀ ਲਿਖੇ ਲਿਖੇ ਹੋਏ ਬੈਗ ਦੇ ਕੇ ਸਨਮਾਨਿਤ ਕੀਤਾ ਗਿਆ ਤਾਂ ਜੋ ਬੱਚੇ ਪੰਜਾਬੀ ਬੋਲੀ ਨਾਲ ਜੋੜੇ ਰਹਿਣ।