ਹਾਲੀਵੁੱਡ ਅਦਾਕਾਰ ਦੀ 2 ਧੀਆਂ ਸਮੇਤ ਹਵਾਈ ਹਾਦਸੇ ’ਚ ਮੌਤ

ਸਪੀਡ ਰੇਸਰ ਅਤੇ ਵਲਕੀਰੀ ਵਰਗੀਆਂ ਫਿਲਮਾਂ ਵਿੱਚ ਆਪਣੀਆਂ ਭੂਮਿਕਾਵਾਂ ਲਈ ਮਸ਼ਹੂਰ ਹਾਲੀਵੁੱਡ ਅਦਾਕਾਰ ਕ੍ਰਿਸ਼ਚੀਅਨ ਓਲੀਵਰ ਦੀ ਆਪਣੀਆਂ ਦੋ ਧੀਆਂ ਸਮੇਤ ਉਸ ਸਮੇਂ ਮੌਤ ਹੋ ਗਈ ਜਦੋਂ ਉਸ ਦਾ ਛੋਟਾ ਜਹਾਜ਼ ਕੈਰੇਬੀਅਨ ਟਾਪੂ ਦੇ ਤੱਟ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਓਲੀਵਰ 51 ਸਾਲ ਦਾ ਸੀ। ਜਹਾਜ਼ ਦੇ ਮਾਲਕ ਅਤੇ ਪਾਇਲਟ ਰਾਬਰਟ ਸਾਕਸ ਦੀ ਵੀ ਹਾਦਸੇ ਵਿੱਚ ਮੌਤ ਹੋ ਗਈ। ਓਲੀਵਰ ਦੀਆਂ ਧੀਆਂ 12 ਸਾਲਾ ਮਦਿਤਾ ਅਤੇ 10 ਸਾਲਾ ਅਨਿਕ ਵੀ ਮ੍ਰਿਤਕਾਂ ਵਿੱਚ ਸ਼ਾਮਲ ਹਨ। ਚਾਰੋਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪਾਇਲਟ ਨੇ ਉਡਾਣ ਭਰਨ ਤੋਂ ਕੁੱਝ ਦੇਰ ਬਾਅਦ ਕਿਹਾ ਕਿ ਉਸ ਨੂੰ ਸਮੱਸਿਆ ਆ ਰਹੀ ਹੈ ਅਤੇ ਉਹ ਵਾਪਸ ਆ ਰਿਹਾ

Spread the love