ਇੱਥੇ ਸ*ਮਲਿੰਗੀ ਸਬੰਧਾਂ ਨੂੰ ਐਲਾਨਿਆ ਅਪਰਾਧ, ਦੂਜੇ ਜੈਂਡਰ ਦੇ ਕੱਪੜੇ ਪਹਿਨਣ ਤੇ ਵੀ 3 ਸਾਲ ਤੱਕ ਦੀ ਜੇਲ੍ਹ

ਸ਼ਨੀਵਾਰ ਨੂੰ ਸਮਲਿੰਗੀ ਸਬੰਧਾਂ ਨੂੰ ਅਪਰਾਧ ਐਲਾਨ ਕਰਨ ਵਾਲਾ ਬਿੱਲ ਇਰਾਕ ਦੀ ਸੰਸਦ ਨੇ ਪਾਸ ਕਰ ਦਿੱਤਾ। ਇਰਾਕ ਵਿੱਚ ਹੁਣ ਸਮਲਿੰਗੀ ਸਬੰਧ ਰੱਖਣ ਵਾਲਿਆਂ ਨੂੰ 10-15 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਨਵੇਂ ਕਾਨੂੰਨ ਮੁਤਾਬਕ ਟਰਾਂਸਜੈਂਡਰ ਲੋਕਾਂ ਨੂੰ 3 ਸਾਲ ਤੱਕ ਦੀ ਜੇਲ੍ਹ ਵੀ ਹੋ ਸਕਦੀ ਹੈ। ਸਮਲਿੰਗੀ ਸਬੰਧਾਂ ਲਈ ਘੱਟੋ-ਘੱਟ 10 ਸਾਲ ਦੀ ਅਤੇ ਲਗਭਗ 15 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਅਤੇ ਸਮਲਿੰਗੀ ਜਾਂ ਵੇਸਵਾਬਿਰਤੀ ਨੂੰਉਤਸ਼ਾਹਿਤ ਕਰਨ ਵਾਲੇ ਕਿਸੇ ਬੰਦੇ ਲਈ ਘੱਟੋ-ਘੱਟ 7 ਸਾਲ ਦੀ ਜੇਲ੍ਹ ਦਾ ਐਲਾਨ ਕੀਤਾ ਗਿਆ। ਨਾਲ ਹੀ ਕਾਨੂੰਨ ਵਿਚ ਕਿਹਾ ਗਿਆ ਕਿ ਕਿਸੇ ਵੀ ਬੰਦੇ ਦੇ ਆਪਣੇ ਜੈਵਿਕ ਲਿੰਗ ਬਦਲਣ ਜਾਂ ਜਾਣ-ਬੁੱਝ ਕੇ ਦੂਜੇ ਜੈਂਡਰ ਦੇ ਤਰੀਕੇ ਨਾਲ ਕੱਪੜੇ ਪਹਿਨਣ ਲਈ ਇੱਕ ਤੋਂ ਤਿੰਨ ਸਾਲ ਤੱਕ ਦੀ ਜੇਲ੍ਹ ਦੀ ਵਿਵਸਥਾ ਹੈ।

Spread the love