ਰੈਪਰ ਅਤੇ ਗਾਇਕ ਹਨੀ ਸਿੰਘ ਨੂੰ ਆਖਿਰਕਾਰ ਪਤਨੀ ਸ਼ਾਲਿਨੀ ਤਲਵਾਰ ਤੋਂ ਤਲਾਕ ਦੀ ਮਨਜ਼ੂਰੀ ਮਿਲ ਗਈ ਹੈ। ਇਹ ਕੇਸ ਪਿਛਲੇ ਢਾਈ ਸਾਲਾਂ ਤੋਂ ਦਿੱਲੀ ਦੀ ਫੈਮਿਲੀ ਕੋਰਟ ਵਿੱਚ ਚੱਲ ਰਿਹਾ ਸੀ। 7 ਨਵੰਬਰ ਨੂੰ ਅਦਾਲਤ ਨੇ ਗਾਇਕ ਅਤੇ ਉਸ ਦੀ ਪਤਨੀ ਦੇ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਸ ਨਾਲ ਹਨੀ ਅਤੇ ਉਸ ਦੀ ਪਤਨੀ 12 ਸਾਲ ਬਾਅਦ ਇਕ ਦੂਜੇ ਤੋਂ ਵੱਖ ਹੋ ਗਏ। ਸ਼ਾਲਿਨੀ ਨੇ ਕੁਝ ਸਾਲ ਪਹਿਲਾਂ ਹਨੀ ਸਿੰਘ ‘ਤੇ ਘਰੇਲੂ ਹਿੰਸਾ ਦਾ ਦੋਸ਼ ਲਗਾਇਆ ਸੀ। ਇੰਨਾ ਹੀ ਨਹੀਂ ਉਸ ਦੀ ਪਤਨੀ ਨੇ ਇਹ ਵੀ ਕਿਹਾ ਕਿ ਹਨੀ ਸਿੰਘ ਨੇ ਉਸ ਨਾਲ ਵੀ ਧੋਖਾ ਕੀਤਾ ਹੈ। ਹਨੀ ਤੋਂ ਤਲਾਕ ਲੈਣ ਸਮੇਂ ਉਸ ਨੇ ਗੁਜ਼ਾਰੇ ਵਜੋਂ 1 ਕਰੋੜ ਰੁਪਏ ਦੀ ਮੰਗ ਕੀਤੀ ਸੀ। ਸ਼ਾਲਿਨੀ ਨੇ ਕਿਹਾ ਸੀ ਕਿ ਉਹ ਹਨੀ ਨਾਲ ਡਰ ਕੇ ਰਹਿ ਰਹੀ ਸੀ। ਕੁਝ ਮੀਡੀਆ ਰਿਪੋਰਟਾਂ ਮੁਤਾਬਕ, ਪਹਿਲਾਂ ਸ਼ਾਲਿਨੀ ਨੇ ਹਨੀ ਸਿੰਘ ਤੋਂ 10 ਕਰੋੜ ਰੁਪਏ ਦੀ ਮੰਗ ਕੀਤੀ ਸੀ, ਜੋ ਹੁਣ ਘਟ ਕੇ 1 ਕਰੋੜ ਰੁਪਏ ਹੋ ਗਈ। ਇਸ ਰਕਮ ਨੂੰ ਲੈ ਕੇ ਦੋਵਾਂ ਵਿਚਾਲੇ ਸਮਝੌਤਾ ਹੋ ਗਿਆ। ਅਜਿਹੇ ‘ਚ ਗਾਇਕ ਹੁਣ ਇਹ ਰਕਮ ਆਪਣੀ ਸਾਬਕਾ ਪਤਨੀ ਨੂੰ ਦੇਣਗੇ।
ਮੰਗਲਵਾਰ ਨੂੰ ਤਲਾਕ ਦੀ ਮਨਜ਼ੂਰੀ ਦੇਣ ਤੋਂ ਪਹਿਲਾਂ ਅਦਾਲਤ ਨੇ ਹਨੀ ਤੋਂ ਆਖਰੀ ਵਾਰ ਪੁੱਛਿਆ ਕਿ ਕੀ ਉਹ ਸ਼ਾਲਿਨੀ ਨਾਲ ਰਹਿਣ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਨ। ਇਸ ‘ਤੇ ਹਨੀ ਸਿੰਘ ਨੇ ਜਵਾਬ ਦਿੱਤਾ ਕਿ ਹੁਣ ਕੋਈ ਮਤਲਬ ਨਹੀਂ ਕਿਉਂਕਿ ਅਸੀਂ ਇਕੱਠੇ ਨਹੀਂ ਰਹਿ ਸਕਦੇ। ਇਸ ਦੇ ਨਾਲ ਹੀ ਸ਼ਾਲਿਨੀ ਨੇ ਵੀ ਹਾਂ ਕਹਿ ਦਿੱਤੀ। ਇਸ ਤੋਂ ਬਾਅਦ ਅਦਾਲਤ ਨੇ ਦੋਵਾਂ ਦੀ ਸਹਿਮਤੀ ਤੋਂ ਬਾਅਦ ਆਪਣਾ ਫੈਸਲਾ ਸੁਣਾਇਆ