ਹਾਂਗਕਾਂਗ ਨੇ ਕੈਂਸਰ ਦੇ ਇਲਾਜ ਲਈ ਇੰਜੈਕਸ਼ਨ ਨੂੰ ਲੈ ਕੇ ਕੀਤਾ ਵੱਡਾ ਦਾਅਵਾ

ਹਾਂਗਕਾਂਗ ਦੇ ਵਿਗਿਆਨੀਆਂ ਨੇ ਕੈਂਸਰ ਨੂੰ ਖ਼ਤਮ ਕਰਨ ਵਾਲੇ CAR-T ਇੰਜੈਕਸ਼ਨ ਬਾਰੇ ਇੱਕ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਅਨੁਸਾਰ, ਨਵੰਬਰ 2024 ਵਿੱਚ ਇਲਾਜ ਲਈ ਇਹ ਇੰਜੈਕਸ਼ਨ ਲੈਣ ਵਾਲੇ ਪੰਜ ਮਰੀਜ਼ ਹੁਣ ਹੌਲੀ-ਹੌਲੀ ਠੀਕ ਹੋ ਰਹੇ ਹਨ। ਵਿਗਿਆਨੀਆਂ ਨੇ ਉਨ੍ਹਾਂ ਦੀ ਪ੍ਰਤੀਕਿਰਿਆ ਵੀ ਜਾਰੀ ਕੀਤੀਆਂ ਹਨ, ਜਿਸ ਵਿੱਚ ਮਰੀਜ਼ ਆਪਣੇ ਅਨੁਭਵ ਬਿਆਨ ਕਰ ਰਹੇ ਹਨ।ਸਾਊਥ ਚਾਈਨਾ ਮੌਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ, ਚਾਈਨੀਜ਼ ਯੂਨੀਵਰਸਿਟੀ ਆਫ਼ ਹਾਂਗਕਾਂਗ ਨੇ ਅਕਤੂਬਰ 2024 ਵਿੱਚ ਪੰਜ ਮਰੀਜ਼ਾਂ ‘ਤੇ ਇਹ ਇਲਾਜ ਅਪਨਾਇਆ। ਇਨ੍ਹਾਂ ਵਿੱਚ 5, 15, 67, 71 ਅਤੇ 73 ਸਾਲ ਦੀ ਉਮਰ ਦੇ ਲੋਕ ਸ਼ਾਮਲ ਸਨ। ਵਿਗਿਆਨੀਆਂ ਨੇ ਦੱਸਿਆ ਕਿ 2025 ਤੱਕ ਇਹਨਾਂ ਮਰੀਜ਼ਾਂ ਦੀ ਹਾਲਤ ਬਹੁਤ ਬਿਹਤਰ ਹੋ ਗਈ ਹੈ, ਅਤੇ ਉਨ੍ਹਾਂ ਨੂੰ ਕਾਫ਼ੀ ਅਰਾਮ ਮਹਿਸੂਸ ਹੋ ਰਿਹਾ ਹੈ।

Spread the love