‘ਮੈਂ ਟੇਲਰ ਸਵਿਫਟ ਨੂੰ ਨਫ਼ਰਤ ਕਰਦਾ ਹਾਂ’ ਡੋਨਾਲਡ ਟਰੰਪ ਦੀ ਸੋਸ਼ਲ ਮੀਡੀਆ ‘ ਟਰੂਥ ਸ਼ੋਸਲ” ਤੇ ਪੋਸਟ

ਨਿਊਯਾਰਕ, 16 ਸਤੰਬਰ (ਰਾਜ ਗੋਗਨਾ )-ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ ਦੇ ਨੇਤਾ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਪੌਪ ਸਟਾਰ ਟੇਲਰ ਸਵਿਫਟ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਉਹ ਸਵਿਫਟ ਨੂੰ ਨਫਰਤ ਕਰਦੇ ਹਨ ਦੀ ਘੋਸ਼ਣਾ ਕੀਤੀ ਹੈ। ਟਰੰਪ ਨੇ ਕਿਹਾ, ਅਤੇ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਸਵਿਫਟ ਨੂੰ ਹੈਰਿਸ ਦਾ ਸਮਰਥਨ ਕਰਨ ਲਈ ਬਹੁਤ ਵੱਡੀ ਕੀਮਤ ਚੁਕਾਉਣੀ ਪਵੇਗੀ।ਅਤੇ ਹਾਲ ਹੀ ਵਿੱਚ ਟਰੰਪ ਨੇ ਆਪਣੀ ਸੋਸ਼ਲ ਮੀਡੀਆ ਵੈਬਸਾਈਟ Truth Social ‘ਤੇ ਪੋਸਟ ਕੀਤਾ ਸੀ। ਟਰੰਪ ਦੀ ਇਹ ਪੋਸਟ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ।ਕੁਝ ਦਿਨ ਪਹਿਲਾਂ ਟੇਲਰ ਸਵਿਫਟ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟ ਕੀਤਾ ਸੀ ਕਿ ਉਹ ਰਾਸ਼ਟਰਪਤੀ ਚੋਣਾਂ ‘ਚ ਕਮਲਾ ਹੈਰਿਸ ਅਤੇ ਟਿਮ ਵਾਲਜ਼ ਨੂੰ ਵੋਟ ਦੇਵੇਗੀ। ਟਰੰਪ ਉਦੋਂ ਤੋਂ ਹੀ ਟੇਲਰ ਸਵਿਫਟ ‘ਦੇ ਪਿੱਛੇ ਪਏ ਹੋਏ ਹਨ।

Spread the love