ਵਾਸ਼ਿੰਗਟਨ, 5 ਮਈ ( ਰਾਜ ਗੋਗਨਾ )- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦਾ ਅਮਰੀਕੀ ਰਾਸ਼ਟਰਪਤੀ ਦੇ ਵਜੋਂ ਤੀਜੀ ਵਾਰ ਚੋਣ ਲੜਨ ਦਾ ਕੋਈ ਵੀ ਇਰਾਦਾ ਨਹੀਂ ਹੈ। ਐਨਬੀਸੀ ਨਿਊਜ਼ ਦੇ ਨਾਲ ਇੱਕ ਇੰਟਰਵਿਊ ਵਿੱਚ, ਉਸਨੇ ਕਿਹਾ ਕਿ ਉਸਨੇ ਇਸ ਬਾਰੇ ਨਹੀਂ ਸੋਚਿਆ ਸੀ। ਉਸਨੇ ਕਿਹਾ ਕਿ ਉਹ ਚਾਹੁੰਦਾ ਹੈ ਕਿ ਅਗਲੇ ਚਾਰ ਸਾਲ ਮੇਰੇ ਰਾਜ ਲੋਕਾਂ ਲਈ ਅੱਛੇ ਦਿਨ ਹੋਣਗੇ, ਟਰੰਪ ਨੇ ਕਿਹਾ ਕਿ ਉਹ ਉਹਨਾਂ ਨਤੀਜਿਆਂ ਨੂੰ ਇੱਕ ਆਪਣੀ ਮਹਾਨ ਰਿਪਬਲਿਕਨ ਪਾਰਟੀ ਨੂੰ ਸੌਂਪਣਾ ਚਾਹੁੰਦਾ ਹੈ।
