“ਜੇ ਹਰਭਜਨ ਸਿੰਘ ਸੱਚਾ ਦੇਸ਼ ਭਗਤ ਹੈ ਤਾਂ ‘ਖਾਲਿਸ/ਤਾਨ ਮੁਰਦਾਬਾਦ ਕਹੇ…!!!”, FIR ਦਰਜ

ਸਾਬਕਾ ਭਾਰਤੀ ਕ੍ਰਿਕੇਟਰ ਹਰਭਜਨ ਸਿੰਘ ਨੂੰ ਇੱਕ ਟਰੋਲਰ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਉਨ੍ਹਾਂ ਨੂੰ ਟ੍ਰੋਲ ਕਰਨ ਦੀ ਕੋਸ਼ਿਸ਼ ਕੀਤੀ। ਟਰੋਲਰ ਨਾਲ ਲੰਮੀ ਬਹਿਸ ਤੋਂ ਬਾਅਦ, ਹਰਭਜਨ ਸਿੰਘ ਨੇ ਉਸ ਨੂੰ ਦੱਸਿਆ ਕਿ ਉਸ ਨੇ ਗਲਤ ਭਾਸ਼ਾ ਦੀ ਵਰਤੋਂ ਕਰਨ ਲਈ FIR ਦਰਜ ਕਰਵਾਈ ਹੈ। ਮਾਮਲਾ ਉਦੋਂ ਸ਼ੁਰੂ ਹੋਇਆ ਜਦੋਂ ਇਕ ‘ਐਕਸ’ ਯੂਜ਼ਰ ਨੇ ਪੋਸਟ ਕੀਤਾ ਸੀ ਕਿ ਹਿੰਦੀ ਕਮੈਂਟਰੀ ਮਾੜੀ ਹੁੰਦੀ ਹੈ ਅਤੇ ਹਰਭਜਨ ਸਿੰਘ ਨੇ ਉਸ ਨੂੰ ‘ਅੰਗਰੇਜ਼ ਕੀ ਔਲਾਦ’ ਕਿਹਾ ਸੀ। ਇਸ ’ਤੇ ਇਕ ਟਰੋਲਰ Randomsena ਨੇ ਸਵਾਲ ਕੀਤਾ ਸੀ ਕਿ ਹਰਭਜਨ ਸਿੰਘ ਨੇ ਟਵੀਟ ਕਰਨ ਵਾਲੇ ਨੂੰ ਗਾਲ੍ਹ ਕੱਢੀ ਸੀ। ਫਿਰ Randomsena ਨੇ ਹਰਭਜਨ ਸਿੰਘ ’ਤੇ ਖ਼ਾਲਿਸਤਾਨੀ ਹੋਣ ਦਾ ਇਲਜ਼ਾਮ ਲਾਇਆ ਅਤੇ ਲਿਖਿਆ, ‘‘100 ‘ਚੋਂ ਇਕ ਗੱਲ, ਜੇਕਰ ਹਰਭਜਨ ਸਿੰਘ ਸੱਚਾ ਦੇਸ਼ ਭਗਤ ਹੈ ਤਾਂ ਉਸ ਨੂੰ ਇਕ ਵਾਰ ‘ਖਾਲਿਸਤਾਨ ਮੁਰਦਾਬਾਦ’ ਟਵੀਟ ਕਰਨਾ ਚਾਹੀਦਾ ਹੈ, ਮੈਂ ਉਸ ਤੋਂ ਮੁਆਫੀ ਮੰਗਾਂਗਾ। ਪਰ ਉਹ ਵਿਸ਼ੇ ਨੂੰ ਮੋੜ ਦੇਵੇਗਾ ਪਰ ਖਾਲਿਸਤਾਨ ਮੁਰਦਾਬਾਦ ਨਹੀਂ ਕਹੇਗਾ। ਜਦੋਂ ਤੱਕ @harbhajan_singh ਇਸ ਟਵੀਟ ਨੂੰ ਨਹੀਂ ਪੜ੍ਹ ਲੈਂਦਾ, ਉਦੋਂ ਤੱਕ ਰੀਟਵੀਟ ਕਰਦੇ ਰਹੋ।’’ਇਸ ਪੋਸਟ ‘ਤੇ ਹਰਭਜਨ ਸਿੰਘ ਨੇ ਜਵਾਬ ਦਿੱਤਾ, ‘‘ਤੂੰ ਹੈਂ ਕਿਸ ਪਾਸੇ? ਅਯੁੱਧਿਆ ਦੇ ਸਾਡੇ ਹਿੰਦੂ ਭਰਾਵਾਂ ਬਾਰੇ ਬੁਰਾ ਬੋਲ ਰਿਹਾ ਹੈਂ। ਮੈਨੂੰ ਤੇਰੀ ਮਾਨਸਿਕ ਸਥਿਤੀ ਨਾਲੋਂ ਜ਼ਿਆਦਾ ਤੇਰੇ ਗੱਦਾਰ ਹੋਣ ‘ਤੇ ਸ਼ੱਕ ਹੈ।’’ ਬਹਿਸ ਦੀ ਗਰਮੀ ਉਦੋਂ ਹੋਰ ਵਧ ਗਈ ਜਦੋਂ ਐਕਸ-ਟ੍ਰੋਲਰ ਰੈਂਡਮਸੇਨਾ ਨੇ ਐਕਸ ‘ਤੇ ਜਾ ਕੇ ਹਰਭਜਨ ਸਿੰਘ ਦੇ ‘ਆਪ’ ਏਜੰਟ ਅਤੇ ਖਾਲਿਸਤਾਨੀ ਹੋਣ ਬਾਰੇ ਪੋਸਟ ਕੀਤਾ।
ਇਸ ਪੋਸਟ ਤੋਂ ਬਾਅਦ ਅਤੇ ਹਰਭਜਨ ਸਿੰਘ ਨੇ ਗਲਤ ਭਾਸ਼ਾ ਦੀ ਵਰਤੋਂ ਨੂੰ ਲੈ ਕੇ ‘ਐਕਸ’ ਟਰੋਲਰ ਨੂੰ ਹਮਲਾਵਰ ਢੰਗ ਨਾਲ ਨਿਸ਼ਾਨਾ ਬਣਾਇਆ। ਉਨ੍ਹਾਂ ਲਿਖਿਆ, ‘‘ਤੁਹਾਡੀ ਗਲਤ ਭਾਸ਼ਾ ਇਹ ਸਪੱਸ਼ਟ ਕਰਦੀ ਹੈ ਕਿ ਤੁਸੀਂ ਘੁਸਪੈਠੀਏ ਹੋ ਕਿਉਂਕਿ ਭਾਰਤ ਦੇ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਦੇ। ਤੁਸੀਂ ਮੈਨੂੰ ਜੋ ਗਾਲ੍ਹਾਂ ਕੱਢੀਆਂ ਸਨ, ਉਨ੍ਹਾਂ ਨੂੰ ਰਿਕਾਰਡ ਕੀਤਾ ਗਿਆ ਸੀ। ਅਤੇ ਐਫ.ਆਈ.ਆਰ. ਦਰਜ ਕੀਤੀ ਗਈ ਹੈ।’’

Spread the love