ਜੇਕਰ ਮੈਂ ਚੋਣਾਂ  ਹਾਰ ਗਿਆ ਤਾਂ ਤੀਜਾ ਵਿਸ਼ਵ ਯੁੱਧ ਹੋ ਸਕਦਾ ਹੈ : ਟਰੰਪ

ਵਾਸ਼ਿੰਗਟਨ , 30 ਜੁਲਾਈ (ਰਾਜ ਗੋਗਨਾ)-ਬੀਤੇਂ ਦਿਨਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨਾਲ ਮੁਲਾਕਾਤ ਤੋਂ ਬਾਅਦ ਡੋਨਾਲਡ ਟਰੰਪ ਦਾ ਦਾਅਵਾ ਕਿ ਜੇਕਰ ਮੈਂ ਚੋਣਾਂ ਹਾਰ ਗਿਆ ਤਾ ਤੀਜਾ ਵਿਸ਼ਵ ਯੁੱਧ ਹੋ ਸਕਦਾ ਹੈ।ਡੋਨਾਲਡ ਟਰੰਪ ਨੇ ਬੀਤੇਂ ਦਿਨ ਇਜਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਅਤੇ ਉਨ੍ਹਾਂ ਦੀ ਪਤਨੀ ਸਾਰਾ ਦਾ ਅਮਰੀਕਾ ਦੇ ਫਲੋਰੀਡਾ ਚ’ ਸਥਿੱਤ ਆਪਣੀ ਰਿਹਾਇਸ਼ ‘ਤੇ ਸਵਾਗਤ ਕੀਤਾ।ਇੱਥੇ ਦੱਸਣਯੋਗ ਹੈ ਕਿ ਸੰਯੁਕਤ ਰਾਜ ਵਿੱਚ ਨਵੰਬਰ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਖੜ੍ਹੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਇਜਰਾਈਲ ਦੇ  ਪ੍ਰਧਾਨ ਮੰਤਰੀ ਨੇਤਨਯਾਹੂ ਅਤੇ ਉਨ੍ਹਾਂ ਦੀ ਪਤਨੀ ਸਾਰਾ ਦਾ ਫਲੋਰੀਡਾ ਸਥਿਤ ਰਿਹਾਇਸ਼ ‘ਤੇ ਸਵਾਗਤ ਕੀਤਾ। ਇਨ੍ਹਾਂ ਨੇਤਾਵਾਂ ਦੀ ਗੱਲਬਾਤ ਦੌਰਾਨ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਜੇਕਰ ਮੈਂ ਚੋਣਾਂ ‘ਚ ਹਾਰ ਗਿਆ ਤਾਂ ਦੁਨੀਆ ‘ਚ ਮੌਜੂਦਾ ਜੰਗ ਵਰਗਾ ਮਾਹੌਲ ਤੀਸਰੇ ਵਿਸ਼ਵ ਯੁੱਧ ਦਾ ਕਾਰਨ ਬਣ ਸਕਦਾ ਹੈ।ਨੇਤਨਯਾਹੂ ਨਾਲ ਗੱਲਬਾਤ ਦੌਰਾਨ ਟਰੰਪ ਨੇ ਰਾਸ਼ਟਰਪਤੀ ਚੋਣ ਲਈ ਡੈਮੋਕ੍ਰੇਟਿਕ ਪਾਰਟੀ ‘ਤੇ ਝੁਕਣ ਦੀ ਚਾਹਵਾਨ ਕਮਲਾ ਹੈਰਿਸ ‘ਤੇ ਚੁਟਕੀ ਲੈਂਦੇ ਹੋਏ ਕਿਹਾ ਕਿ ਉਹ ਮੱਧ ਪੂਰਬ ਦੇ ਮਾਮਲਿਆਂ ਨੂੰ ਲੈ ਕੇ ਸਭ ਤੋਂ ਖਰਾਬ ਹੈ। ਇਜ਼ਰਾਈਲ ਅਤੇ ਹਮਾਸ ਵਿਚਕਾਰ ਚੱਲ ਰਿਹਾ ਟਕਰਾਅ ਜੇਕਰ ਜਲਦੀ ਹੱਲ ਨਾ ਕੀਤਾ ਗਿਆ ਤਾਂ ਇੱਕ ਸਰਬ-ਵਿਆਪਕ ਯੁੱਧ ਵਿੱਚ ਬਦਲ ਸਕਦਾ ਹੈ। ਜੇਕਰ ਮੈਂ ਨਵੰਬਰ ‘ਚ ਹੋਣ ਵਾਲੀਆਂ ਚੋਣਾਂ ਜਿੱਤਦਾ ਹਾਂ ਤਾਂ ਜੰਗ ਨੂੰ ਰੋਕਣਾ ਸੰਭਵ ਹੈ।ਜਦਕਿ ਭਾਰਤੀ ਮੂਲ ਦੀ ਕਮਲਾ ਹੈਰਿਸ ਸੰਯੁਕਤ ਰਾਜ ਵਿੱਚ ਟਰੰਪ ਦੇ ਮੁਕਾਬਲੇ ਚ’ ਡੈਮੋਕਰੇਟਿਕ ਪਾਰਟੀ ਦੀ ਰਾਸ਼ਟਰਪਤੀ ਉਮੀਦਵਾਰ ਵਜੋਂ ਸਾਹਮਣੇ ਆਈ ਹੈ।ਬਰਾਕ ਅਤੇ ਮਿਸ਼ੇਲ ਓਬਾਮਾ ਕਮਲਾ ਹੈਰਿਸ ਦਾ ਸਮਰਥਨ ਕਰਦੇ ਹਨ।ਟਰੰਪ ਨੇ ਦਾਅਵਾ ਕੀਤਾ ਕਿ ‘ਅਸੀਂ ਦੇਖਾਂਗੇ ਕਿ ਸਥਿਤੀ ਕਿਵੇਂ ਅੱਗੇ ਵਧਦੀ ਹੈ। ਜੇਕਰ ਅਸੀਂ ਚੋਣਾਂ ਜਿੱਤ ਜਾਂਦੇ ਹਾਂ, ਤਾਂ ਜੰਗ ਨੂੰ ਰੋਕਣਾ ਸੰਭਵ ਹੈ। ਇਹ ਬਹੁਤ ਸਧਾਰਨ ਹੈ, ਪਰ ਜੇਕਰ ਅਸੀਂ ਚੋਣ ਹਾਰ ਜਾਂਦੇ ਹਾਂ, ਤਾਂ ਮੱਧ ਪੂਰਬ ਵਿੱਚ ਇੱਕ ਵੱਡੀ ਜੰਗ ਹੋ ਸਕਦੀ ਹੈ, ਸ਼ਾਇਦ ਇੱਕ ਤੀਜਾ ਵਿਸ਼ਵ ਯੁੱਧ ਵੀ ਹੋ ਸਕਦਾ ਹੈ। ਅਸੀਂ ਤੀਜੇ ਵਿਸ਼ਵ ਯੁੱਧ ਦੇ ਓਨੇ ਹੀ ਨੇੜੇ ਹਾਂ ਜਿੰਨੇ ਅਸੀਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਆਏ ਹਾਂ, ਪਰ ਹੁਣ ਵਿਸ਼ਵ ਯੁੱਧ ਦਾ ਖ਼ਤਰਾ ਸਭ ਤੋਂ ਵੱਡਾ ਹੈ।ਕਿਉਂਕਿ ਅਯੋਗ ਲੋਕ ਹੁਣ ਦੇਸ਼ ਨੂੰ ਚਲਾ ਰਹੇ ਹਨ।’ ਨੇਤਨਯਾਹੂ ਨੇ ਟਰੰਪ ਨਾਲ ਮੁਲਾਕਾਤ ਤੋਂ ਪਹਿਲਾਂ ਇਸ ਹਫਤੇ ਦੇ ਸ਼ੁਰੂ ਵਿਚ ਵਾਸ਼ਿੰਗਟਨ ਵਿਚ ਕਮਲਾ ਹੈਰਿਸ ਨਾਲ ਵੀ ਮੁਲਾਕਾਤ ਕੀਤੀ ਸੀ।

Spread the love