ਜੇਕਰ ਇਕ ਦਿਨ ਲਈ ਪੂਰੀ ਦੁਨੀਆਂ ‘ਚ ਇੰਟਰਨੈੱਟ ਬੰਦ ਹੋ ਜਾਵੇ…

ਵੀਪੀਐੱਨ ਸੇਵਾ ਦੇਣ ਵਾਲੇ ਐਟਲਸ ਵੀਪੀਐੱਨ ਦੇ ਮੁਤਾਬਕ ਇਕ ਦਿਨ ਦੇ ਇੰਟਰਨੈੱਟ ਬੰਦ ਹੋਣ ਨਾਲ ਇਕੱਲੇ ਅਮਰੀਕਾ ਨੂੰ ਲਗਪਗ 11 ਅਰਬ ਡਾਲਰ ਦਾ ਨੁਕਸਾਨ ਹੋਵੇਗਾ ਜਦਕਿ ਚੀਨ ਨੂੰ ਲਗਪਗ 10 ਅਰਬ ਡਾਲਰ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।ਵਿਸ਼ਵ ਪੱਧਰ ‘ਤੇ 43 ਅਰਬ ਡਾਲਰ ਦਾ ਨੁਕਸਾਨ ਹੋਵੇਗਾ। ਬਰਤਾਨੀਆ ਨੂੰ ਤਿੰਨ ਅਰਬ ਡਾਲਰ, ਜਾਪਾਨ ਨੂੰ 2.7 ਅਰਬ ਡਾਲਰ ਤੇ ਜਰਮਨੀ ਨੂੰ 1.5 ਅਰਬ ਡਾਲਰ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਇਕ ਦਿਨ ਲਈ ਇੰਟਰਨੈੱਟ ਬੰਦ ਹੋਣ ’ਤੇ ਤੁਵਾਲੂ, ਕਿਰੀਬਾਤੀ, ਮਾਰਸ਼ਲ ਆਈਸਲੈਂਡ, ਨਾਓਰੂ ਤੇ ਮਾਇਕ੍ਰੋਨੇਸ਼ੀਆ ਵਰਗੇ ਦੇਸ਼ਾਂ ਨੂੰ ਸਭ ਤੋਂ ਘੱਟ ਨੁਕਸਾਨ ਹੋਵੇਗਾ। ਸਾਲ 2022 ’ਚ ਸਰਕਾਰ ਵਲੋਂ ਇੰਟਰਨੈੱਟ ਬੰਦ ਕਰਨ ਦੇ ਨਤੀਜੇ ਵਜੋਂ ਭਾਰਤ ਨੂੰ 18.43 ਕਰੋੜ ਡਾਲਰ ਦਾ ਨੁਕਸਾਨ ਹੋਇਆ ਹੈ। ਸਾਲ 2022 ’ਚ ਹੀ 7,407 ਘੰਟਿਆਂ ਲਈ ਇੰਟਰਨੈੱਟ ਬੰਦ ਹੋਣ ਨਾਲ ਰੂਸ ਨੂੰ ਸਭ ਤੋਂ ਜ਼ਿਆਦਾ 21.59 ਅਰਬ ਡਾਲਰ ਦਾ ਨੁਕਸਾਨ ਹੋਇਆ। ਇਹ ਇਕ ਤਿਹਾਈ ਦੇਸ਼ਾਂ ਦੇ ਨੁਕਸਾਨ ਤੋਂ ਵੀ ਜ਼ਿਆਦਾ ਹੈ।

Spread the love