ਇਗਾ ਸਵਿਆਟੇਕ(Iga Swiatek) ਨੇ ਫ਼ਰੈਂਚ ਓਪਨ ’ਚ ਬਣਾਈ ਹੈਟ੍ਰਿਕ

ਦੁਨੀਆਂ ਦੀ ਨੰਬਰ ਇਕ ਖਿਡਾਰਨ ਇਗਾ ਸਵਿਆਟੇਕ ਨੇ ਅਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਖਦੇ ਹੋਏ ਸਨਿਚਰਵਾਰ ਨੂੰ ਫਾਈਨਲ ’ਚ ਜੈਸਮੀਨ ਪਾਓਲਿਨੀ ਨੂੰ ਸਿੱਧੇ ਸੈਟਾਂ ’ਚ ਹਰਾ ਕੇ ਫ਼ਰੈਂਚ ਓਪਨ ਦਾ ਲਗਾਤਾਰ ਤੀਜਾ ਮਹਿਲਾ ਸਿੰਗਲਜ਼ ਖਿਤਾਬ ਜਿੱਤਿਆ।ਪੋਲੈਂਡ ਦੇ ਸਵਿਆਟੇਕ ਨੇ ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਫਾਈਨਲ ’ਚ ਜਗ੍ਹਾ ਬਣਾਉਣ ਵਾਲੀ ਪਾਓਲਿਨੀ ਨੂੰ ਆਸਾਨੀ ਨਾਲ 6-2, 6-1 ਨਾਲ ਹਰਾਇਆ। ਸਵਿਆਟੇਕ ਪਹਿਲੇ ਸੈੱਟ ’ਚ ਇਕ ਸਮੇਂ 1-2 ਨਾਲ ਪਿੱਛੇ ਸੀ ਪਰ ਇਸ ਤੋਂ ਬਾਅਦ ਉਸ ਨੇ ਲਗਾਤਾਰ 10 ਗੇਮ ਜਿੱਤੇ। ਇਸ ਨਾਲ ਉਹ ਦੂਜੇ ਸੈੱਟ ’ਚ 5-0 ਨਾਲ ਅੱਗੇ ਹੋ ਗਈ। ਪਾਓਲਿਨੀ ਨੇ ਦੂਜੇ ਸੈੱਟ ਦੀ ਛੇਵੀਂ ਗੇਮ ਵਿਚ ਅਪਣੀ ਸਰਵਿਸ ਬਚਾਈ ਪਰ ਸਵਿਆਟੇਕ ਨੇ ਇਸ ਤੋਂ ਬਾਅਦ ਆਸਾਨੀ ਨਾਲ ਮੈਚ ਜਿੱਤ ਲਿਆ।

Spread the love