ਬ੍ਰਿਟੇਨ ‘ਚੋਂ ਕੱਢੇ ਜਾਣਗੇ ਗੈਰ-ਕਾਨੂੰਨੀ ਪਰਵਾਸੀ, ਬਿੱਲ ਪਾਸ, 5 ਹਜ਼ਾਰ ਭਾਰਤੀ ਵੀ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕੁਝ ਪ੍ਰਵਾਸੀਆਂ ਨੂੰ ਰਵਾਂਡਾ ਭੇਜਣ ਦੀਆਂ ਕੋਸ਼ਿਸ਼ਾਂ ਨੂੰ ਆਖਰਕਾਰ ਸੋਮਵਾਰ ਦੇਰ ਰਾਤ ਸੰਸਦ ਦੀ ਮਨਜ਼ੂਰੀ ਦੇ ਦਿੱਤੀ। ਇਸ ਤੋਂ ਕੁਝ ਘੰਟੇ ਪਹਿਲਾਂ ਸੁਨਕ ਨੇ ਭਰੋਸਾ ਜ਼ਾਹਰ ਕੀਤਾ ਸੀ ਕਿ ਰਵਾਂਡਾ ਦੇ ਪ੍ਰਵਾਸੀਆਂ ਨੂੰ ਲੈ ਕੇ ਜਾਣ ਵਾਲੀਆਂ ਉਡਾਣਾਂ ਜੁਲਾਈ ‘ਚ ਸ਼ੁਰੂ ਹੋ ਜਾਣਗੀਆਂ।ਸੁਨਕ ਨੇ ਮੰਗਲਵਾਰ ਨੂੰ ਸੰਸਦ ਦੁਆਰਾ ਵਿਵਾਦਪੂਰਨ ਰਵਾਂਡਾ ਸੁਰੱਖਿਆ ਬਿੱਲ ਨੂੰ ਦਿੱਤ ਗਈ ਮਨਜ਼ੂਰੀ ਦਾ ਸਵਾਗਤ ਕੀਤਾ ਅਤੇ ਸਹੁੰ ਖਾਧੀ ਕਿ ਉਡਾਣਾਂ ਅਫ਼ਰੀਕੀ ਦੇਸ਼ਾਂ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਵਿਚ ਰੁਕਾਵਟ ਨਹੀਂ ਪਾਉਣਗੀਆਂ। ਉਨ੍ਹਾਂ ਨੇ ਇਸ ਬਿੱਲ ਨੂੰ ਇਤਿਹਾਸਕ ਅਤੇ ਗਲੋਬਲ ਪ੍ਰਵਾਸ ਨਾਲ ਨਜਿੱਠਣ ਵਿੱਚ ਬੁਨਿਆਦੀ ਤਬਦੀਲੀ ਦੱਸਿਆ।ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਬਿੱਲ ਦਾ ਪਾਸ ਹੋਣਾ ਨਾ ਸਿਰਫ ਇਕ ਕਦਮ ਅੱਗੇ ਹੈ, ਬਲਕਿ ਪ੍ਰਵਾਸ ‘ਤੇ ਗਲੋਬਲ ਸਮੀਕਰਨ ਵਿਚ ਇਕ ਬੁਨਿਆਦੀ ਤਬਦੀਲੀ ਵੀ ਹੈ। ” ਇਸ ਬਿੱਲ ਨੂੰ ਲੈ ਕੇ ਸੰਸਦ ‘ਚ ਕਰੀਬ ਦੋ ਮਹੀਨਿਆਂ ਤੋਂ ਅੜਿੱਕਾ ਚੱਲ ਰਿਹਾ ਸੀ ਪਰ ਸੋਮਵਾਰ ਅੱਧੀ ਰਾਤ ਤੋਂ ਬਾਅਦ ਅੜਿੱਕਾ ਆਖ਼ਰਕਾਰ ਖ਼ਤਮ ਹੋ ਗਿਆ ਅਤੇ ਹਾਊਸ ਆਫ ਲਾਰਡਜ਼ ਨੇ ਹਾਊਸ ਆਫ ਕਾਮਨਜ਼ ਦੀ ਸਰਵਉੱਚਤਾ ਨੂੰ ਸਵੀਕਾਰ ਕਰ ਲਿਆ ਅਤੇ ਆਪਣੀਆਂ ਪ੍ਰਸਤਾਵਿਤ ਸੋਧਾਂ ਵਾਪਸ ਲੈ ਲਈਆਂ ਅਤੇ ਬਿੱਲ ਦੇ ਕਾਨੂੰਨ ਬਣਨ ਦਾ ਰਸਤਾ ਸਾਫ਼ ਕਰ ਦਿੱਤਾ।ਕੱਢੇ ਜਾਣ ਵਾਲੇ ਵਿਅਕਤੀਆਂ ਵਿਚ ਭਾਰਤੀ ਵੀ ਸ਼ਾਮਲ ਹਨ ਤੇ ਇਹਨਾਂ ਵਿਚ 5 ਹਜ਼ਾਰ ਭਾਰਤੀਆਂ ਨੂੰ ਕੱਢੇ ਜਾਣ ਦਾ ਖਦਸ਼ਾ ਹੈ।

Spread the love