8 ਮਹੀਨਿਆਂ ‘ਚ 12,915 ਅੰਤਰਰਾਸਟਰੀ ਵਿਦਿਆਰਥੀਆਂ ਵੱਲੋਂ ਕੈਨੇਡਾ ‘ਚ ਸ਼ਰਨਾਰਥੀ ਵਜੋਂ ਅਪੀਲ ਦਾਇਰ

ਇਮੀਗ੍ਰੇਸ਼ਨ ਕੈਨੇਡਾ ਦੇ ਤਾਜ਼ਾ ਅੰਕੜਿਆਂ ਅਨੁਸਾਰ ਇਸ ਸਾਲ ਦੇ ਪਹਿਲੇ ਅੱਠ ਮਹੀਨਿਆਂ ਦੌਰਾਨ 12,915 ਅੰਤਰ -ਰਾਸਟਰੀ ਵਿਦਿਆਰਥੀਆਂ ਵੱਲੋਂ ਕੈਨੇਡਾ ‘ਚ ਸ਼ਰਨਾਰਥੀ ਵਜੋਂ ਅਪੀਲ ਲਾਈਂ ਗਈ ਹੈ, ਇਸਤੋਂ ਇਲਾਵਾ ਕੁੱਲ 119,835 ਜਣਿਆਂ ਵੱਲੋਂ ਇਨਾਂ ਮਹੀਨਿਆਂ ਦੌਰਾਨ ਸ਼ਰਨਾਰਥੀ ਵਜੋਂ ਅਪੀਲ ਦਾਇਰ ਕੀਤੀ ਹੈ। ਇਸਤੋਂ ਇਲਾਵਾ ਬਹੁਤ ਵੱਡੀ ਪੱਧਰ ਤੇ ਕੈਨੇਡਾ ਤੋਂ ਅਮਰੀਕਾ ਵਿੱਚ ਵੀ ਉਨਾਂ ਲੋਕਾਂ ਵੱਲੋਂ ਦਾਖ਼ਲ ਹੋਇਆ ਜਾ ਰਿਹਾ ਹੈ ਜਿੰਨਾ ਦੇ ਵਰਕ ਪਰਮਿਟ ਇੱਥੇ ਐਕਸਪਾਇਰ ਹੋ ਰਹੇ ਹਨ।

Spread the love