ਖੈਬਰ ਪਖਤੂਨਖਵਾ ‘ਚ ਇਕ ਖਿਡੌਣਾ ਬੰ.ਬ ਧਮਾ.ਕਾ ਹੋਣ ਕਾਰਨ ਦੋ ਸਕੇ ਭਰਾਵਾਂ ਸਮੇਤ ਘੱਟੋ-ਘੱਟ ਤਿੰਨ ਬੱਚਿਆਂ ਦੀ ਮੌ.ਤ ਹੋ ਗਈ। ਇੱਥੇ ਬੱਚਿਆਂ ਨੇ ਬੰਬ ਨੂੰ ਖਿਡੌਣਾ ਸਮਝ ਕੇ ਚੁੱਕ ਲਿਆ, ਜਿਸ ਤੋਂ ਬਾਅਦ ਇਹ ਫਟ ਗਿਆ। ਇਹ ਘਟਨਾ ਬੰਨੂ ਦੇ ਵਜ਼ੀਰ ਸਬ-ਡਿਵੀਜ਼ਨ ਦੇ ਜਾਨੀਖੇਲ ਇਲਾਕੇ ਦੀ ਹੈ। ਬੱਚੇ ਮਦਰੱਸੇ ਤੋਂ ਘਰ ਪਰਤ ਰਹੇ ਸਨ ਕਿ ਮੋਰਟਾਰ ਦਾ ਗੋਲਾ ਫਟ ਗਿਆ ਅਤੇ ਦੋ ਭਰਾਵਾਂ ਸਮੇਤ ਤਿੰਨ ਵਿਦਿਆਰਥੀਆਂ ਦੀ ਮੌ.ਤ ਹੋ ਗਈ।ਜਾਣਕਾਰੀ ਅਨੁਸਾਰ ਮੋਰਟਾਰ ਦਾ ਗੋਲਾ ਸੁੰਨਸਾਨ ਖੇਤਰ ‘ਚ ਪਿਆ ਸੀ। ਬੱਚਿਆਂ ਨੇ ਇਸ ਨੂੰ ਖਿਡੌਣਾ ਸਮਝ ਕੇ ਚੁੱਕ ਲਿਆ, ਜਿਸ ਤੋਂ ਬਾਅਦ ਜ਼ਬਰਦਸਤ ਧਮਾ.ਕਾ ਹੋ ਗਿਆ। ਪਹਿਲਾਂ ਵੀ ਕਈ ਬੱਚੇ ਇਸ ਤਰ੍ਹਾਂ ਆਪਣੀ ਜਾਨ ਗੁਆ ਚੁੱਕੇ ਹਨ।