ਪੰਜਾਬ ’ਚ ਭਾਜਪਾ ਦੇ 18 ਲੱਖ ਤੋਂ ਘੱਟ ਕੇ 6 ਲੱਖ ਰਹਿ ਗਏ ਮੈਂਬਰ!

ਭਾਜਪਾ ਦੀ ਭਰਤੀ ਮੁਹਿੰਮ ਪੰਜਾਬ ’ਚ ਮੂਧੇ ਮੂੰਹ ਡਿੱਗੀ ਹੈ। ਪਾਰਟੀ ਦੇ ਪਹਿਲਾਂ 18 ਲੱਖ ਸਰਗਰਮ ਮੈਂਬਰ ਸੀ ਜਿਹਨਾਂ ਦੀ ਗਿਣਤੀ ਘੱਟ ਦੇ 6 ਲੱਖ ਰਹਿ ਗਈ ਹੈ ਜਦੋਂ ਕਿ ਪਾਰਟੀ ਨੇ 30 ਲੱਖ ਮੈਂਬਰ ਭਰਤੀ ਕਰਨ ਦਾ ਟੀਚਾ ਰੱਖਿਆ ਸੀ। ‘ਟ੍ਰਿਬਿਊਨ’ ਦੀ ਰਿਪੋਰਟ ਮੁਤਾਬਕ ਭਰਤੀ ਦਾ ਟੀਚਾ ਪੂਰਾ ਨਾ ਹੋਣ ਕਾਰਣ ਪਾਰਟੀ ਨੇ ਪੰਜਾਬ ’ਚ ਭਾਜਪਾ ਦੀਆਂ ਜਥੇਬੰਦਕ ਚੋਣਾਂ ਟਾਲ ਦਿੱਤੀਆਂ ਹਨ ਤੇ ਅਗਲੀਆਂ ਚੋਣਾਂ ਹੋਣ ਤੱਕ ਸੁਨੀਲ ਜਾਖੜ ਹੀ ਪਾਰਟੀ ਦੇ ਸੂਬਾ ਪ੍ਰਧਾਨ ਬਣੇ ਰਹਿਣਗੇ ਬਸ਼ਰਤੇ ਕਿ ਪਾਰਟੀ ਕਿਸੇ ਹੋਰ ਨੂੰ ਇਸ ਅਹੁਦੇ ’ਤੇ ਨਿਯੁਕਤ ਨਾ ਕਰੇ। ਭਰਤੀ ਦਾ 30 ਲੱਖ ਦਾ ਟੀਚਾ ਪੂਰਾ ਹੋਣ ਦੀ ਥਾਂ ਉਲਟਾ ਪਾਰਟੀ ਦੀ ਭਰਤੀ ਮੈਂਬਰਸ਼ਿਪ 18 ਲੱਖ ਤੋੱ ਘੱਟ ਕੇ 6 ਲੱਖ ਰਹਿ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਪੰਜਾਬ ’ਚ ਨਿਰੰਤਰ ਚਲਦੇ ਕਿਸਾਨ ਅੰਦੋਲਨ ਵੀ ਭਰਤੀ ਮੁਹਿੰਮ ਨੂੰ ਸੱਟ ਮਾਰਨ ਵਿਚ ਸਫਲ ਰਹੇ ਹਨ। ਪੰਜਾਬ ਤੋਂ ਇਲਾਵਾ ਪਾਰਟੀ ਨੇ ਮਹਾਰਾਸ਼ਟਰ ਤੇ ਝਾਰਖੰਡ ਜਿਥੇ ਪਹਿਲਾਂ ਵਿਧਾਨ ਸਭਾ ਚੋਣਾਂ ਹੋਈਆਂ ਹਨ, ਦਿੱਲੀ ਜਿਥੇ ਹੁਣ ਚੋਣਾਂ ਹੋ ਰਹੀਆਂ ਹਨ ਤੇ ਮਣੀਪੁਰ ਜਿਥੇ ਹਾਲਾਤ ਬਹੁਤ ਗੜਬੜ ਵਾਲੇ ਹਨ, ਵਿਚ ਵੀ ਜਥੇਬੰਦਕ ਚੋਣਾਂ ਟਾਲ ਦਿੱਤੀਆਂ ਹਨ।

Spread the love