AAP ਸਾਂਸਦ ਸਵਾਤੀ ਮਾਲੀਵਾਲ ਕੁੱਟਮਾਰ ਮਾਮਲੇ ‘ਚ CM ਹਾਊਸ ਦੇ ਅੰਦਰ ਦੀ ਤਸਵੀਰ ਸਾਹਮਣੇ ਆਈ

ਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਦੀ ਕੁੱਟਮਾਰ ਮਾਮਲੇ ‘ਚ ਵੱਡੀ ਅਪਡੇਟ ਸਾਹਮਣੇ ਆਈ ਹੈ। ਮਾਮਲੇ ਦੀ ਇੱਕ ਵੀਡੀਓ ਸ਼ੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਇਹ ਵੀਡੀਓ 13 ਮਈ ਦੀ ਦੱਸੀ ਜਾ ਰਹੀ ਹੈ, ਜਿਸ ਦਿਨ ਪਾਰਟੀ ਸਾਂਸਦ ਨਾਲ ਕੁੱਟਮਾਰ ਦੀ ਘਟਨਾ ਵਾਪਰੀ। ਵੀਡੀਓ ‘ਚ ਸਵਾਤੀ ਮਾਲੀਵਾਲ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਪੀਐਸ ਬਿਭਵ ਕੁਮਾਰ ‘ਚ ਤਿੱਖੀ ਬਹਿਸ ਸੁਣਾਈ ਦੇ ਰਹੀ ਹੈ।ਦੱਸ ਦਈਏ ਕਿ ਇਸਤੋਂ ਪਹਿਲਾਂ ਵੀਰਵਾਰ ਸਵਾਤੀ ਮਾਲੀਵਾਲ ਨੇ ਅਰਵਿੰਦ ਕੇਜਰੀਵਾਲ ਦੇ ਪੀਐਸ ‘ਤੇ ਐਫਆਈਆਰ ਦਰਜ ਕਰਵਾਈ ਸੀ ਅਤੇ ਅੱਜ ਆਪਣੇ ਬਿਆਨ ਦਰਜ ਕਰਵਾਏ ਹਨ। ਉਸ ਨੇ ਐਫਆਈਆਰ ‘ਚ ਬਿਭਵ ਕੁਮਾਰ ‘ਤੇ ਗੰਭੀਰ ਆਰੋਪ ਲਗਾਏ ਹਨ।

Spread the love