ਟੋਰਾਂਟੋ ਏਅਰਪੋਰਟ ਤੋਂ ਚੋਰੀ ਕੀਤੇ ਸੋਨੇ ਦੇ ਮਾਮਲੇ ‘ਚ ਅਮਰੀਕਾ ‘ਚ ਵੀ ਚੱਲੇਗਾ ਕੇਸ

ਟੋਰਾਂਟੋ ਏਅਰਪੋਰਟ ਤੋਂ 20 ਮਿਲੀਅਨ ਸੋਨਾ ਚੋਰੀ ਕਰਕੇ ਹਥਿਆਰਾਂ ਦੀ ਤਸਕਰੀ ਕਰਨ ਦੇ ਮਾਮਲੇ ‘ਚ ਦੋ ਹੋਰ ਸ਼ੱਕੀਆਂ ਅਰਸ਼ਿਤ ਗਰੋਵਰ ਅਤੇ ਪਰਾਸ਼ਿਥ ਪਰਮਾਲਿੰਗਮ ਖਿਲਾਫ਼ ਸਤੰਬਰ ‘ਚ ਅਮਰੀਕਾ ‘ਚ ਚੱਲੇਗਾ ਕੇਸ । ਪਿਛਲੇ ਸਾਲ ਅਮਰੀਕਾ ਦੇ ਪੈਨਸਿਲਵੇਨਿਆ ਸੂਬੇ ‘ਚ 65 ਸਾਲਾ ਦੁਰਾਂਤੀ ਕਿੰਗ ਮੈਕਲੀਨ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ । ਇਨ੍ਹਾਂ ਸ਼ੱਕੀ ਦੋਸ਼ੀਆਂ ਖਿਲਾਫ ਦੋਸ਼ ਹੈ ਕਿ ਹਥਿਆਰਾਂ ਦੀ ਤਸਕਰੀ ਦੇ ਮਾਮਲੇ ‘ਚ ਇਨ੍ਹਾਂ ਨੇ ਉਕਤ ਕਥਿੱਤ ਦੋਸ਼ੀ ਦੀ ਮਦਦ ਕੀਤੀ ਸੀ ।ਦੱਸਣਯੋਗ ਹੈ ਕਿ ਇਸ ਮਾਮਲੇ ‘ਚ ਪਹਿਲਾਂ ਵੀ ਕੁਝ ਭਾਰਤੀ ਮੂਲ ਦੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਵਿੱਚ ਏਅਰਪੋਰਟ ਵੇਅਰਹਾਊਸ ਦਾ ਇੱਕ ਭਾਰਤੀ ਮੂਲ ਮੈਨੇਜਰ ਪਨੇਸਰ ਪੁਲਿਸ ਦੀ ਗ੍ਰਿਫਤ ‘ਚੋਂ ਬਾਹਰ ਹੈ । 20 ਮਿਲੀਅਨ ਦੇ ਇਸ ਸੋਨੇ ਨੂੰ ਸ਼ੱਕੀ ਦੋਸ਼ੀਆਂ ਟੋਰਾਟੋ ਸਥਿੱਤ ਇੱਕ ਸੁਨਿਆਰੇ ਡੀ ਮਦਦ ਨਾਲ ਢਾਲ ਕਿ ਇਸਦੀ ਤਸਕਰੀ ਡੁਬਈ ਅਤੇ ਭਾਰਤ ‘ਚ ਕੀਤੀ ਗਈ ਦੱਸੀ ਜਾਂਦੀ ਹੈ ।

Spread the love